ਬਲਾਚੌਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ)
ਸਿਵਿਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤਵਿੰਦਰ ਪਾਲ ਸਿੰਘ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਬਾਬਾ ਸ਼੍ਰੀ ਚੰਦ ਗੁਰਦੁਆਰਾ ਗੜਸ਼ੰਕਰ ਰੋਡ ਵਿਖੇ ਡੇਂਗੂ ਦੇ ਬਚਾਅ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਨਾਂ ਦੇ ਮੱਛਰ ਨਾਲ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦੇ ਹਨ ਇਸ ਲਈ ਸਾਨੂੰ ਆਪਣੇ ਘਰਾਂ ਵਿੱਚ ਸਾਫ ਸਫਾਈ ਰੱਖਣੀ ਚਾਹੀਦੀ ਹੈ ਘਰਾਂ ਵਿੱਚ ਖੜੇ ਕੂਲਰਾਂ ਗਮਲਿਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ ਡੇਂਗੂ ਬੁਖਾਰ ਦੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਤੇਜ਼ ਬੁਖਾਰ ਹੋਣਾ ਸਿਰ ਦਰਦ ਹੋਣਾ ਜੀ ਕੱਚਾ ਹੋਣਾ ਉਲਟੀਆਂ ਆਉਣੀਆਂ ਅਤੇ ਹਾਲਤ ਖਰਾਬ ਹੋਣ ਤੇ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣ ਹੋ ਸਕਦੇ ਹਨ ਬੁਖਾਰ ਹੋਣ ਤੇ ਤੁਰੰਤ ਸਾਨੂੰ ਸਿਵਲ ਹਸਪਤਾਲ ਆ ਕੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਡੇਂਗੂ ਦਾ ਟੈਸਟ ਅਤੇ ਇਲਾਜ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਇਸ ਮੌਕੇ ਤੇ ਐਲ ਐਚ ਵੀ ਗਗਨਦੀਪ ਕੌਰ ਅਤੇ ਮਲਟੀਪਨ ਹੈਲਥ ਵਰਕਰ ਫੀਮੇਲ ਅਤੇ ਬਰੀਡਿੰਗ ਚੈੱਕ ਕਰ ਦੁਆਰਾ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ


