ਅੱਜ ਲਗਾਇਆ ਗਿਆ ਬੂਟਾ, ਕੱਲ੍ਹ ਦਾ ਭਵਿੱਖ” – ਪ੍ਰਿੰਸੀਪਲ ਕਿਸ਼ਨ ਚੰਦ ਖਟਕੜ
ਨਵਾਂਸ਼ਹਿਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ)
16ਵੇਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਨੂੰ ਸਮਰਪਿਤ ਇਕ ਵਿਸ਼ਾਲ ਪੌਧਾਰੋਪਣ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਕੀਤਾ ਗਿਆ। ਇਹ ਪੋਧਾਰੋਪਣ 27 ਜੁਲਾਈ 2025 ਨੂੰ ਮਨਾਏ ਜਾਣ ਵਾਲੇ ‘ਮੇਰਾ ਰੁੱਖ ਦਿਵਸ’ ਦੀ ਲੜੀ ਵਿੱਚ ਕੀਤਾ ਗਿਆ, ਜੋ ਹਰ ਸਾਲ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇਸ ਪੌਧਾਰੋਪਣ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵਧ-ਚੜ੍ਹ ਕੇ ਭਾਗ ਲਿਆ। ਸਭ ਨੇ ਮਿਲ ਕੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ। ਇਹ ਪ੍ਰੋਗਰਾਮ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਗ੍ਰੀਨ ਮੋਟੀਵੇਟਰ ਪੂਜਾ ਰਾਣੀ ਦੇ ਉਪਰਾਲੇ ਨਾਲ ਕੀਤਾ ਗਿਆ।
ਇਸ ਮੌਕੇ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ (ਜੀ ਜੀ ਆਈ ਓ) ਦੇ ਯੂਥ ਡਾਇਰੈਕਟਰ ਅੰਕੁਸ਼ ਨਿਝਾਵਨ ਅਤੇ ਸਕੂਲ ਦੇ ਪ੍ਰਿੰਸੀਪਲ ਕਿਸ਼ਨ ਚੰਦ ਖਟਕੜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਅੰਕੁਸ਼ ਨਿਝਾਵਨ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਅਸੀਂ ਅਜਿਹੇ ਅੰਤਰਰਾਸ਼ਟਰੀ ਦਿਵਸ ਦੇ ਗਵਾਹ ਬਣ ਰਹੇ ਹਾਂ ਜਿਸ ਦੀ ਸ਼ੁਰੂਆਤ ਸਾਡੇ ਨਵਾਂਸ਼ਹਿਰ ਤੋਂ ਹੋਈ। ‘ਮੇਰਾ ਰੁੱਖ ਦਿਵਸ’ ਦੀ ਸਾਂਝ 2010 ਵਿੱਚ ਸਾਡੇ ਹੀ ਸ਼ਹਿਰ ਦੇ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਜੀ ਨੇ ਰਖੀ। ਉਨ੍ਹਾਂ ਦੀ ਸੋਚ ਅਤੇ ਵਾਤਾਵਰਨ ਪ੍ਰਤੀ ਸਮਰਪਣ ਨਾਲ ਇਹ ਦਿਵਸ ਅੱਜ ਦੁਨੀਆ ਭਰ ਵਿੱਚ ਇੱਕ ਹਰੇ ਭਰੇ ਆੰਦੋਲਨ ਵਜੋਂ ਮਨਾਇਆ ਜਾਂਦਾ ਹੈ।
ਸਕੂਲ ਦੇ ਪ੍ਰਿੰਸੀਪਲ ਕਿਸ਼ਨ ਚੰਦ ਖਟਕੜ ਨੇ ਕਿਹਾ ਕਿ, ਇਹ ਪੌਧਾਰੋਪਣ ਮੁਹਿੰਮ ਭਵਿੱਖ ਲਈ ਇੱਕ ਹਰੇ ਭਰੇ ਸੰਕੇਤ ਦੀ ਸ਼ੁਰੂਆਤ ਹੈ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਤੁਸੀਂ ਜੋ ਬੂਟੇ ਅੱਜ ਲਗਾਏ ਹਨ, ਉਹ ਭਵਿੱਖ ਦੇ ਲਈ ਆਸ ਦੀ ਕਿਰਣ ਹਨ। ਬੂਟੇ ਸਾਡੀਆਂ ਜ਼ਿੰਦਗੀਆਂ ਨੂੰ ਆਕਸੀਜਨ, ਫਲ, ਫੁੱਲ, ਛਾਂ ਅਤੇ ਜੀਵਨ ਦੇਂਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਹਰ ਜਨਮਦਿਨ ‘ਤੇ ਇੱਕ ਬੂਟਾ ਲਗਾਉਣ ਦਾ ਨਿਸ਼ਚੇ ਕਰਣ ਅਤੇ ਆਪਣੇ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਯਤਨ ਨਾਲ ਜੋੜਣ।
ਇਸ ਮੌਕੇ ਪਰਵੀਨ ਕੌਰ, ਸੰਜੀਵ ਕੁਮਾਰ, ਸਤਿੰਦਰ ਸੋਢੀ, ਰਾਮ ਲੁਭਾਇਆ, ਸੁਰਜੀਤ ਸਿੰਘ ਅਤੇ ਇੰਦਰਜੀਤ ਪਾਲ ਵੀ ਮੌਜੂਦ ਰਹੇ।


