ਨਵਾਂਸ਼ਹਿਰ /ਕਾਠਗੜ੍ਹ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲਾ ਪੱਧਰੀ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ ਦੀ ਪ੍ਰਧਾਨਗੀ ਹੇਠ ਚੀਮਾ ਟੈਲੀਕੋਮ ਕਾਠਗੜ੍ਹ ਮੋੜ ਤੇ ਕੀਤੀ ਗਈ ਜਿਸ ਵਿੱਚ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾਂ ਪ੍ਰੈੱਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ ਨੇ ਦੱਸਿਆ ਕਿ ਜੋ ਮਹਾਲੋ ਪਿੰਡ ਦੀ ਜ਼ਮੀਨ 363 ਏਕੜ ਅਤੇ ਨਾਲ ਲੱਗਦੇ ਪਿੰਡ ਮੱਲ ਪਰ ਅੜਕਾਂ, ਗੁਜਰਪੁਰ, ਪੰਜਾਬ ਸਰਕਾਰ ਜਬਰੀ ਅਕੁਆਇਰ ਕਰਨ ਜਾ ਰਹੀ ਹੈ। ਉਸ ਦੇ ਵਿਰੋਧ ਵਿੱਚ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਪੂਰੇ ਪੰਜਾਬ ਵਿੱਚੋਂ ਲੁਧਿਆਣਾ ਵਿਚੋਂ 439 83 ਤੇ ਲੱਖ ਤੋਂ ਵੱਧ ਪੂਰੇ ਪੰਜਾਬ ਵਿੱਚੋਂ ਇਸ ਤੋਂ ਇਲਾਵਾ ਭਾਰਤ ਮਾਲਾ ਪ੍ਰੋਜੈਕਟ ਵਿੱਚ ਵੀ ਇਕ ਲੱਖ ਏਕੜ ਜਮੀਨ ਅਕੁਆਇਰ ਹੋ ਚੁੱਕੀ ਹੈ ਇਸ ਨਾਲ ਪਿੰਡਾਂ ਦੇ ਪਿੰਡ ਖਾਲੀ ਹੋ ਜਾਣਗੇ ਜਮੀਨਾਂ ਵਾਲੇ ਬੇਜਮੀਨੇ ਘਰਾਂ ਵਾਲੇ ਬੇਘਰ ਮਜ਼ਦੂਰ ਨੂੰ ਕੰਮ ਨਹੀਂ ਮਿਲੇਗਾ ਸਗੋਂ ਇਸ ਨਾਲ ਪੰਜਾਬ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵਧ ਜਾਵੇਗੀ ਜੋ ਕਿਸਾਨ ਸੰਯੁਕਤ ਮੋਰਚੇ ਨੇ ਇਸਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦਾ ਡੱਟ ਕੇ ਵਿਰੋਧ ਕਰੇਗਾ, ਇਸੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ 30 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਟਰੇਡ ਯੂਨੀਅਨ ਮਜ਼ਦੂਰ ਯੂਨੀਅਨ ਤੇ ਲਾਗੇ ਲਾਗੇ ਦੇ ਸਾਰੇ ਪਿੰਡਾਂ ਤੋਂ ਮਹਾਲੋਂ ਤੋਂ ਨਵਾਂ ਸ਼ਹਿਰ ਬਾਈਪਾਸ ਫਿਰ ਡੀਸੀ ਦਫਤਰ ਤੱਕ ਇੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਡੀਸੀ ਸਾਹਿਬ ਨੂ ਜਬਰੀ ਜਮੀਨਾਂ ਰਿਕਵਰ ਨਾ ਕਰਨ ਸਬੰਧੀ ਇੱਕ ਮੈਮੋਰੈਂਡਮ ਦਿੱਤਾ ਜਾਵੇਗਾ।। ਜਿਸ ਵਿੱਚ ਜਿਲ੍ਹੇ ਵਿੱਚੋਂ ਹਰ ਪਿੰਡੋ ਕਿਸਾਨ ਮਜ਼ਦੂਰ ਹਿੱਸਾ ਲੈ ਰਹੇ ਹਨ ਸਰਕਾਰ ਨੂੰ ਇਸ ਜਬਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੰਤੋਸ਼ ਸਿੰਘ ਰੈਲਮਾਜਰਾ, ਦਵਿੰਦਰ ਸਿੰਘ, ਬਲਵੀਰ ਸਿੰਘ, ਗੁਰਮੁਖ ਸਿੰਘ ਸਕੱਤਰ, ਸਤਪਾਲ ਸਿੰਘ ਜ਼ਿਲ੍ਹਾ ਖਜਾਨਚੀ, ਮਾਸਟਰ ਜਸਵੰਤ ਰਾਏ ਵਾਈਸ ਪ੍ਰਧਾਨ, ਸਵਰਨ ਸਿੰਘ ਮਾਸਟਰ ਦੇਵਰਾਜ, ਧਰਮਪਾਲ ਸਿੰਘ ਨੰਬਰਦਾਰ ਅਮਰੀਕ ਸਿੰਘ, ਗੁਰਵਿੰਦਰ ਸਿੰਘ ਚੀਮਾ, ਸੁਖਵੰਤ ਸਿੰਘ ਚੀਮਾ,ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ , ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਸੁੱਦਾ ਮਾਜਰਾ ਸੌਰਵ ਸਿੰਘ ਸੁਧਾ ਮਾਜਰਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਸਰਪੰਚ ਆ ਕਿਸਾਨ ਆਗੂ ਮੌਜੂਦ ਸਨ।।


