ਆਦਮਪੁਰ, 25 ਜੁਲਾਈ (ਕਰਮਵੀਰ ਸਿੰਘ)
ਦੀ ਹਰੀਪੁਰ ਕੋਆਪਰੇਟਿਵ ਐਗਰੀਕਲਚਰ ਮਲਟੀਪਰਪਜ ਸੋਸਾਇਟੀ ਲਿਮਟਿਡ ਦੀ ਚੋਣ ਜੋ ਲੰਮੇ ਸਮੇਂ ਤੋਂ ਡਿਊ ਚੱਲ ਰਹੀ ਸੀ ਉਹ ਅੱਜ ਅਮਨ ਅਮਾਨ ਨਾਲ ਮੁਕੰਮਲ ਹੋਈ। ਇਸ ਮੌਕੇ ਬਲਦੀਪ ਸਿੰਘ ਰਿਟਰਨਿੰਗ ਕਮ ਪ੍ਰੀਜ਼ਾਈਡਿੰਗ ਅਫ਼ਸਰ, ਗੁਰਸੇਵਕ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸੁਖਵਿੰਦਰ ਕੁਮਾਰ ਸਕੱਤਰ ਹਾਜ਼ਿਰ ਰਹੇ। ਇਸ ਮੌਕੇ ਕਰੀਬ 273 ਵੋਟਾਂ ਪਾਈਆਂ ਗਈਆਂ। ਜਿਸ ਵਿੱਚ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਤਰਲੋਕ ਸਿੰਘ, ਅਮਨਿੰਦਰ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ, ਪਲਵਿੰਦਰ ਸਿੰਘ, ਮੰਗਲ ਦਾਸ ਖਿੱਚੀਪੁਰ, ਸੁਰਿੰਦਰ ਪਾਲ ਨਰੰਗਪੁਰ, ਮਨਜੀਤ ਕੌਰ ਨਰੰਗਪੁਰ ਅਤੇ ਬਲਵਿੰਦਰ ਕੌਰ ਖਿੱਚੀਪੁਰ ਜੇਤੂ ਰਹੇ। ਜਿਨਾਂ ਨੂੰ ਸਰਪੰਚ ਡਾਕਟਰ ਨਿਰਮਲ ਕੌਲ ਹਰੀਪੁਰ, ਬਲਵਿੰਦਰ ਕੁਮਾਰ ਸਰਪੰਚ ਨਰੰਗਪੁਰ ਅਤੇ ਸੁਖਵਿੰਦਰ ਕੁਮਾਰ ਸਕੱਤਰ ਵੱਲੋ ਵਧਾਈ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਮੈਂਬਰਾਂ ਦੀ ਚੋਣ ਅੱਜ ਮੁਕੰਮਲ ਹੋ ਗਈ ਹੈ ਅਤੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਆ ਗਏ ਆਉਣ ਵਾਲੇ ਦਿਨਾਂ ਵਿੱਚ ਕਰ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਦਿਉਲ, ਜਗਜੀਤ ਸਿੰਘ ਜੱਗੀ, ਦਲਜੀਤ ਸਿੰਘ ਪੰਚ, ਨਰਿੰਦਰ ਪਾਲ ਪੰਚ, ਰਣਵੀਰ ਸਿੰਘ ਸੇਠੀ ਪ੍ਰਧਾਨ ਨੌਜਵਾਨ ਸਭਾ ਹਰੀਪੁਰ, ਕੁਲਦੀਪ ਸਿੰਘ, ਸੁਨੀਲ ਦੱਤ, ਮਹਿੰਦਰ ਪਾਲ, ਅਵਤਾਰ ਸਿੰਘ ਤਾਰੀ, ਪਿਆਰਾ ਲਾਲ ਸਾਬਕਾ ਸਰਪੰਚ ਨਰੰਗਪੁਰ, ਰਜੇਸ਼ ਕੁਮਾਰ ਰਾਣਾ, ਮੇਜਰ ਸਿੰਘ, ਮਨਜੀਤ ਸਿੰਘ, ਅਸ਼ਵੰਤ ਸਿੰਘ, ਬਲਜਿੰਦਰ ਸਿੰਘ ਪੰਚ, ਭੁਪਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।



