
ਡੀਐਸਪੀ ਰਾਜ ਕੁਮਾਰ ਬਜਾੜ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ
ਨਵਾਂਸ਼ਹਿਰ 24 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਡਾ ਮਹਿਤਾਬ ਸਿੰਘ, ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਬਜੀਤ ਸਿੰਘ ਬਾਹੀਆ , ਪੀਪੀਐਸ, ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਕੁਮਾਰ ਬਜਾੜ, ਪੀਪੀਐਸ ਉੱਪ ਕਪਤਾਨ ਪੁਲਿਸ ਸਬ ਡਵੀਜ਼ਨ ਨਵਾਸ਼ਹਿਰ ਦੀ ਜੇਰੇ ਨਿਗਰਾਨੀ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਅਤੇ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਔੜ ਵੱਲੋਂ ਸਾਂਝੇ ਤੋਰ ਤੇ ਪਿੰਡ ਮੱਲਪੁਰ ਵਿੱਚ ਮਿਤੀ 4/6/2025 ਦੀ ਰਾਤ ਨੂੰ ਹੋਏ ਇੱਕ ਨੌਜਵਾਨ ਦੇ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਪੁਲਿਸ ਮੁਤਾਬਕ ਮਿਤੀ4/6/2025 ਨੂੰ ਰਾਤ ਸਮੇ ਇੱਕ ਨਾਮਲੂਮ ਵਿਅਕਤੀ ਦੀ ਲਾਸ ਬਿਨਾ ਕੱਪੜਿਆਂ ਤੋਂ ਸੜਕ ਦੇ ਵਿਚਕਾਰ ਮੱਲਪੁਰ ਭੱਠੇ ਨਜਦੀਕ ਰਾਹੋਂ -ਔੜ ਮੇਨ ਰੋਡ ਉਪਰ ਬਰਾਮਦ ਹੋਈ ਸੀ। ਜਿਸ ਤੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 57 ਮਿਤੀ 5/6/2025 ਅ/ਧ 103(1),238 ਬੀ ਐਨ ਐਸ ਔੜ ਵਿਖੇ ਦਰਜ ਕੀਤਾ ਗਿਆ ਸੀ । 02 ਦਿਨ ਬਾਅਦ ਉਕਤ ਮ੍ਰਿਤਕ ਵਿਅਕਤੀ ਦੀ ਪਹਿਚਾਣ ਹਰਮੇਸ਼ ਲਾਲ ਉਰਫ ਮੇਸ਼ਾ ਪੁੱਤਰ ਦੇਵ ਰਾਜ ਵਾਸੀ ਮੱਲਪੁਰ ਥਾਣਾ ਔੜ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਹੋਣ ਉਪਰੰਤ ਇਸ ਅੰਨੇ ਕਤਲ ਨੂੰ ਸੁਲਝਾਉਣ ਲਈ ਐਸ.ਐਸ.ਪੀ ਸਾਹਿਬ ਵਲੋਂ ਇੱਕ ਹੁਕਮ ਰਾਹੀ ਐਸ.ਪੀ (ਡੀ), ਡੀ.ਐਸ.ਪੀ ਨਵਾਂਸ਼ਹਿਰ ਅਤੇ ਮੁੱਖ ਅਫਸਰ ਥਾਣਾ ਔੜ ਦੀ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ । ਜੋ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਇਸ ਟੀਮ ਵੱਲੋਂ ਵੱਖ-ਵੱਖ ਐਂਗਲਾਂ ਤੋਂ ਤਫਤੀਸ਼ ਕੀਤੀ ਗਈ ਤਫਤੀਸ਼ ਦੇ ਅਧਾਰ ਤੇ ਮੁੱਖ ਅਫਸਰ ਥਾਣਾ ਔੜ ਅਤੇ ਇੰਚਾਰਜ ਸੀ.ਆਈ.ਏ ਦੀ ਸਾਂਝੀ ਟੀਮ ਵਲੋਂ ਮਿਤੀ 20/7/2025 ਨੂੰ ਇਸ ਕਤਲ ਦੇ ਦੋ ਦੋਸ਼ੀਆਨ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਸਤਨਾਮ ਸਿੰਘ ਵਾਸੀ ਮੱਲਪੁਰ ਥਾਣਾ ਔੜ ਅਤੇ ਸੁਖਵਿੰਦਰ ਸਿੰਘ ਉਰਫ ਸੋਕੀ ਪੁੱਤਰ ਲੇਟ ਰਾਮ ਲਾਲ ਵਾਸੀ ਹੁਸੈਨਪੁਰ ਥਾਣਾ ਰਾਹੋਂ ਜਿਲ੍ਹਾਂ ਸਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਨਾਂ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਹਨਾਂ ਪਾਸੋ ਸਖਤੀ ਨਾਲ ਕੀਤੀ ਪੁੱਛਗਿੱਛ ਤੇ ਦੋਸ਼ੀਆਨ ਪਾਸੋ ਮ੍ਰਿਤਕ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ, ਜੋ ਦੋਸ਼ੀ ਕਤਲ ਤੋ ਬਾਅਦ ਆਪਣੇ ਨਾਲ ਲੈ ਗਏ ਸਨ। ਦੋਸ਼ੀਆ ਦੀ ਨਿਸ਼ਾਨ ਦੇਹੀ ਤੇ ਵਾਰਦਾਤ ਵਿੱਚ ਵਰਤੇ ਡੰਡੇ ਖੁਨ ਅਤੇ ਮ੍ਰਿਤਕ ਦੇ ਕੱਪੜੇ ਅਤੇ ਚੱਪਲਾ ਪੁਲਿਸ ਨੇ ਬ੍ਰਾਮਦ ਕਰ ਲਈਆ ਹਨ ਡੀਐਸਪੀ ਨੇ ਦੱਸਿਆ ਕਿ ਵਜ੍ਹਾ ਰੰਜਿਸ਼ :- ਦੋਸ਼ੀ ਮਿਤੀ 04.06.2025 ਨੂੰ ਵਕਤ ਕਰੀਬ 09:30 ਰਾਤ ਮੁੱਖ ਸੜਕ ਦੇ ਨੇੜੇ ਭੱਠੇ ਕੋਲ ਬੈਠੇ ਸ਼ਰਾਬ ਪੀ ਰਹੇ ਸਨ ਤਾਂ ਉਸ ਵਕਤ ਉਹਨਾਂ ਪਾਸੋ ਮ੍ਰਿਤਕ ਹਰਮੇਸ਼ ਲਾਲ ਉਰਫ ਮੇਸ਼ਾ ਪੁੱਤਰ ਦੇਵ ਰਾਜ ਵਾਸੀ ਮੱਲਪੁਰ ਥਾਣਾ ਔੜ ਲੰਘ ਰਿਹਾ ਸੀ ਤਾਂ ਇਹਨਾਂ ਨੇ ਉਸਨੂੰ ਰੋਕ ਉਸ ਪਾਸੋਂ ਫੋਨ ਦੀ ਮੰਗ ਕੀਤੀ ਕਿ ਉਹਨਾਂ ਨੇ ਕੋਈ ਜਰੂਰੀ ਫੋਨ ਕਰਨਾਂ ਹੈ ਇਸ ਲਈ ਫੋਨ ਦੇ ਦਿਓ ਜੋ ਮ੍ਰਿਤਕ ਹਰਮੇਸ਼ ਲਾਲ ਉਰਫ ਮੇਸ਼ਾ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਜਿਸਨੇ ਫੋਨ ਦੇਣ ਤੋ ਮਨ੍ਹਾ ਕਰ ਦਿੱਤਾ ਜਿਸਤੇ ਇਹਨਾਂ ਦਾ ਆਪਸੀ ਤਕਰਾਰ ਹੋ ਗਿਆ ਤੇ ਦੋਸ਼ੀਆ ਨੇ ਨੇੜੇ ਤੋ ਹੀ ਡੰਡੇ ਭੰਨ ਕੇ ਮੇਸ਼ਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਨਾਲ ਉਸਦੀ ਮੌਤ ਹੋ ਗਈ ਤੇ ਦੋਸ਼ੀਆ ਨੇ ਇਸ ਕਤਲ ਨੂੰ ਐਕਸੀਡੈਂਟ ਦੀ ਸ਼ਕਲ ਦੇ ਲਈ ਮੇਸ਼ਾ ਦੀ ਲਾਸ਼ ਨੂੰ ਘੜੀਸ ਕੇ ਮੁੱਖ ਸੜਕ ਤੇ ਸੁੱਟ ਦਿੱਤਾ ਤਾਂ ਜੋ ਇਸ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਜਾ ਸਕੇ। ਘੜੀਸਣ ਦੌਰਾਨ ਇਸਦੇ ਕੱਪੜੇ ਉਤਰ ਗਏ ਜੋ ਕਿ ਦੋਸ਼ੀ ਆਪਣੇ ਨਾਲ ਲੈ ਗਏ ਸਨ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ


