Join
Thursday, March 26, 2026
Thursday, March 26, 2026

ਨਵਾਂਸ਼ਹਿਰ ਪੁਲਿਸ ਨੇ ਇਕ ਚੋਰ ਨੂੰ ਲੱਖਾਂ ਦੇ ਸੋਨੇ ਦੇ ਗਹਿਣਿਆਂ ਤੇ 50 ਵਿਦੇਸ਼ੀ ਡਾਲਰਾਂ ਸਮੇਤ ਕਾਬੂ ਕੀਤਾ 

ਨਵਾਂਸ਼ਹਿਰ 24 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ, ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਬਜੀਤ ਸਿੰਘ ਬਾਹੀਆ , ਪੀਪੀਐਸ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਕੁਮਾਰ ਬਜਾੜ , ਪੀਪੀਐਸ ਉੱਪ ਕਪਤਾਨ ਪੁਲਿਸ ਸਬ ਡਵੀਜਨ ਨਵਾਸ਼ਹਿਰ ਦੀ ਜੇਰੇ ਨਿਗਰਾਨੀ’ ਮਾੜੇ ਅਨਸਰਾਂ ਖਿਲਾਫ਼ ਚਲਾਈ ਮਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਅਗਵਾਈ ਵਾਲੀ ਟੀਮ ਨੇ ਇੱਕ ਚੋਰੀ ਦੇ ਮੁਕੱਦਮਾ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਦਾ ਸਮਾਨ ਬਰਾਮਦ ਕਰ ਕੀਤਾ 

ਪ੍ਰਾਪਤ ਜਾਣਕਾਰੀ ਅਨੁਸਾਰ  ਜਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਕਾਨ ਨੰਬਰ 476 ਨੇੜੇ ਮਾਡਲ ਟਾਊਨ ਵਿਕਾਸ ਨਗਰ ਸਲੋਹ ਰੋਡ ਨਵਾਂਸ਼ਹਿਰ ਨੇ ਏਐਸਆਈ ਸੁਰਿੰਦਰ ਪਾਲ ਨੂੰ ਆਪਣਾ ਬਿਆਨ ਲਿਖਾਇਆ ਸੀ ਕਿ, “ਮਿਤੀ 12-04-2025 ਨੂੰ ਸਵੇਰੇ ਵਕਤ ਸਵੇਰੇ 09:00   ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਵਿੱਚ ਰੋਪੜ੍ਹ ਗਿਆ ਸੀ, ਜਦੋਂ ਉਸ ਨੇ ਰਾਤ ਨੂੰ ਵਰਤ ਕਰੀਬ 10:00  ਵਜੇ ਆਪਣੇ ਘਰ ਆ ਕੇ ਦੇਖਿਆ ਤਾਂ ਉਸ ਦੇ ਘਰ ਦੇ ਅੰਦਰਲੇ ਦਰਵਾਜੇ ਟੁੱਟੇ ਹੋਏ ਸਨ, ਗਰਿੱਲ ਪੱਟੀ ਹੋਈ ਸੀ, ਕਮਰਿਆਂ ਅੰਦਰ ਪਈਆ ਅਲਮਾਰੀਆਂ ਦੇ ਲਾਕ ਤੋੜ ਕੇ ਫਰੋਲਾ ਫਰਾਲੀ ਕੀਤੀ ਹੋਈ ਸੀ, ਜਦੋਂ ਉਸ ਨੇ ਅਲਮਾਰੀ ਵਿੱਚ ਸਮਾਨ ਚੈੱਕ ਕੀਤਾ ਤਾਂ ਅਲਮਾਰੀ ਵਿੱਚ ਰੱਖੇ ਹੋਏ ਸੋਨੇ ਅਤੇ ਚਾਂਦੀ ਦੇ ਗਹਿਣੇ, ਵਿਦੇਸ਼ੀ ਡਾਲਰ, ਲੈਪਟਾਪ ਆਦਿ ਚੋਰੀ ਹੋ ਗਏ ਸਨ ਪੁਲਿਸ ਨੇ ਜਸਵਿੰਦਰ ਸਿੰਘ ਉਕਤ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 74 ਮਿਤੀ 15-04-2025 ਅ/ਧ 305, 331(3), ਬੀ ਐਨ ਐਸ 2023 ਥਾਣਾ ਸਿਟੀ ਨਵਾਸ਼ਹਿਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ ਅਤੇ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਪੂਰੀ ਤਨਦੇਹੀ ਨਾਲ ਇਸ ਚੋਰੀ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਬਾਰੇ ਹਰ ਪੱਖੋਂ ਜਾਂਚ ਕੀਤੀ ਤੇ ਇਸਦੇ ਦੋਸ਼ੀ ਦੀ ਸ਼ਨਾਖਤ ਕਰਕੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਾਹੁਲ ਉਰਫ ਗਿਆਨੀ ਉਰਫ ਸਨੀ ਪੁੱਤਰ ਗੁਰਦੇਵ ਸਿੰਘ ਵਾਸੀ ਸੋਤਰਾਂ ਰੋਡ ਬਾਲਮੀਕ ਮੁਹੱਲਾ ਬੰਗਾ ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੱਲ੍ਹ ਮਿਤੀ 23-07-2025 ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੋਸ਼ੀ ਪਾਸੋਂ ਡੁੰਘਾਈ ਨਾਲ ਪੁਛਗਿੱਛ ਕੀਤੀ ਜਿਸਦੀ ਨਿਸ਼ਾਨਦੇਹੀ ਦੇ ਆਧਾਰ ਤੇ ਮੁਦੱਈ ਮੁਕੱਦਮਾ ਜਸਵਿੰਦਰ ਸਿੰਘ ਉਕਤ ਦੇ ਘਰ ਵਿੱਚੋ ਮਿਤੀ 12-04-2025 ਨੂੰ ਚੋਰੀ ਕੀਤੇ 09 ਆਈਟਮ ਸੋਨੇ ਦੇ ਗਹਿਣੇ ਵਜਨੀ ਕਰੀਬ 04 ਤੋਲੇ, ਚੋਰੀ ਕੀਤੇ ਚਾਂਦੀ ਦੇ ਗਹਿਣਿਆ ਦੀਆਂ 22 ਆਈਟਮਾ ਵਜਨ ਕਰੀਬ 150 ਗ੍ਰਾਮ ਅਤੇ 50 ਵਿਦੇਸ਼ੀ ਡਾਲਰ ਬਰਾਮਦ ਕੀਤੇ ਪੁਲਿਸ ਨੂੰ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀ ਰਾਹੁਲ ਉਰਫ ਗਿਆਨੀ ਉਰਫ ਸਨੀ ਉਕਤ ਨੇ ਦੱਸਿਆ ਕਿ ਉਹ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਬੰਦ ਘਰਾਂ ਦੀਆਂ ਰੈਕੀਆ ਕਰਕੇ ਚੋਰੀ ਦੀਆ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ, ਇਸੇ ਹੀ ਮਕਸਦ ਨਾਲ ਉਸ ਨੇ ਮਦੱਈ ਜਸਵਿੰਦਰ ਸਿੰਘ ਦੇ ਘਰ ਵਿਕਾਸ ਨਗਰ ਸਲੋਹ ਰੋਡ ਨਵਾਂਸ਼ਹਿਰ ਵਿਖੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਰੋਪੜ੍ਹ ਗਿਆ ਹੋਇਆ ਸੀ ਦੇ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਘਰ ਵਿੱਚੋ ਅਲਮਾਰੀਆ, ਦਰਵਾਜਿਆ ਬਗੈਰਾ ਦੇ ਲਾਕ ਤੋੜ ਕੇ ਸੋਨੇ ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਡਾਲਰ ਚੋਰੀ ਕੀਤੇ ਸਨ । ਦੋਸ਼ੀ ਰਾਹੁਲ ਉਰਫ ਗਿਆਨੀ ਉਰਫ ਸਨੀ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਂਸਲ ਕਰਕੇ ਇਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੋਸ਼ੀ ਰਾਹੁਲ ਉਰਫ ਗਿਆਨੀ ਉਰਫ ਸਨੀ ਉਕਤ ਦਾ ਪਿਛੋਕੜ ਅਪਰਾਧਿਕ ਹੈ,

Related Articles

LEAVE A REPLY

Please enter your comment!
Please enter your name here

Latest Articles

2

2