Join
Thursday, March 26, 2026
Thursday, March 26, 2026

ਅਵਤਾਰ ਸਿੰਘ ਧੀਮਾਨ ਅਖਿਲ ਭਾਰਤੀ ਭ੍ਰਿਸ਼ਟਾਚਾਰ ਰੋਕੂ ਸੰਘਰਸ਼ ਕਮੇਟੀ ਦੇ ਪੰਜਾਬ ਸੈਕਟਰੀ ਬਣੇ

ਨਵਾਂਸ਼ਹਿਰ/ਬਲਾਚੌਰ, 23 ਜੁਲਾਈ – (ਜਤਿੰਦਰ ਪਾਲ ਸਿੰਘ ਕਲੇਰ ) ਅਖਿਲ ਭਾਰਤੀ ਭ੍ਰਿਸ਼ਟਾਚਾਰ ਰੋਕੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੇ ਦੱਸਿਆ ਕਿ ਅਵਤਾਰ ਸਿੰਘ ਧੀਮਾਨ ਪਿਛਲੇ ਕਾਫੀ ਸਮੇਂ ਤੋਂ ਸੰਗਠਨ ਨਾਲ ਜੁੜੇ ਹੋਏ ਹਨ। ਉਹ ਪਹਿਲਾਂ ਤੋਂ ਹੀ ਕਮੇਟੀ ਨਾਲ ਜੁੜ ਕੇ ਕੰਮ ਕਰ ਰਹੇ ਸਨ। ਉਹ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਅਤੇ ਪੰਜਾਬ ਵਿੱਚ ਸੰਗਠਨ ਨੂੰ ਅੱਗੇ ਵਧਾਉਣ ਲਈ ਅਵਤਾਰ ਸਿੰਘ ਧੀਮਾਨ ਨੂੰ ਅਖਿਲ ਭਾਰਤੀ ਭ੍ਰਿਸ਼ਟਾਚਾਰ ਰੋਕੂ ਸੰਘਰਸ਼ ਕਮੇਟੀ ਦਾ ਪੰਜਾਬ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਵਤਾਰ ਸਿੰਘ ਧੀਮਾਨ ਨੇ ਕਿਹਾ ਕਿ ਉਹ ਸੰਗਠਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਵਿੱਚ ਸੰਗਠਨ ਨੂੰ ਹੋਰ ਵੀ ਉਚਾਈਆਂ ‘ਤੇ ਲੈ ਕੇ ਜਾਣਗੇ। ਸੰਗਠਨ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰਾ ਕਰਨਗੇ। ਇਸ ਦੌਰਾਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਚੰਦ ਅਰੋੜਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਮਨਮੋਹਨ ਸਿੰਘ ਗੁਲਾਟੀ, ਡਾ. ਸੁਪਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ, ਮੋਹਨ ਲਾਲ, ਚਰਨਜੀਤ ਸਿੰਘ ਵਿਰਕ, ਐਡਵੋਕੇਟ ਲਖਬੀਰ ਕੁਮਾਰ, ਐਡਵੋਕੇਟ ਰਾਜਨ ਸੂਦ, ਜਤਿੰਦਰ ਪਾਲ ਸਿੰਘ ਕਲੇਰ, ਦਰਸ਼ਨ ਦਰਦੀ, ਮੋਹਿਤ ਕੁਮਾਰ, ਅੰਕੁਸ਼ ਰਾਣਾ, ਸਾਬਕਾ ਪੰਜਾਬ ਪ੍ਰਧਾਨ ਵਿਜੇ ਰਾਣਾ, ਤਰੁਣ ਵਰਮਾ, ਠੇਕੇਦਾਰ ਗੁਰਚਰਨ ਸਿੰਘ, ਦੀਦਾਰ ਸਿੰਘ ਬਹਿਲ, ਅਰੁਣ ਮੁਰਗਈ, ਬਾਲਕ੍ਰਿਸ਼ਨ ਆਨੰਦ, ਸਮਰਦੀਪ ਸਿੰਘ ਆਦਿ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

Related Articles

LEAVE A REPLY

Please enter your comment!
Please enter your name here

Latest Articles

2

2