
ਨਵਾਂਸ਼ਹਿਰ /ਕਾਠਗੜ੍ਹ 22 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )- ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਦ ਨੋਰਵੁੱਡ ਸਕੂਲ ਦੇ ਲੜਕਿਆ ਨੇ ਅੰਡਰ 14 ਅਤੇ ਅੰਡਰ 17 ਵਾਲੀਵਾਲ ਟੀਮ ਨੇ ਸੀਬੀਐਸਈ ਕਲੱਸਟਰ ਬਾਲੀਵਾਲ ਟੂਰਨਾਮੈਟ ਵਿੱਚ ਚੰਗੀ ਖੇਡ ਦਾ ਪ੍ਰਦਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ | ਵਾਲੀਵਾਲ ਟੂਰਨਾਮੈਟ ਦੀ ਮੇਜਬਾਨੀ ਸ਼੍ਰੀ ਗਰਿੂ ਹਰਕ੍ਰਿਸ਼ਨ ਪਬਲਿਕ ਸੂਕਲ ਕਪੂਰਥਲਾ ਵੱਲੋਂ ਕੀਤੀ ਗਆ | ਜਿੱਥੇ 17 ਜੁਲਾਈ ਤੋ 20 ਜੁਲਾਈ 2025 ਤੱਕ ਵਾਲੀਵਾਲ ਅੰਡਰ 14 ਅਤੇ ਅੰਡਰ 17 ਗਰੁੱਪ ਪੰਜਾਬ ਦੇ ਸੀਬੀਐਸ ਈ ਕਲੱਸਟਰ ਦੀਆ 52 ਟੀਮਾਂ ਨੇ ਭਾਗ ਲਿਆ |
ਦ ਨੋਰਵੁੱਡ ਸਕੂਲ ਦੇ ਲੜਕਿਆਂ ਦੀ ਅੰਡਰ 14 ਅਤੇ ਅੰਡਰ 17 ਵਾਲੀਵਾਲ ਟੀਮ ਨੇ ਫਾਈਨਲ ਵਿੱਚ ਗੁਰੂ ਅਮਰਦਾਸ ਸਕੂਲ, ਕਪੂਰਥਲਾ, ਅਤੇ ਯੂ. ਐਸ. ਪੀ. ਸੀ. ਜੈਨ ਪਬਲਿਕ ਸਕੂਲ ਲੁਧਿਆਣਾ ਦੇ ਖਿਲਾਫ ਜਿੱਤ ਹਾਸਿਲ ਕਰਕੇ ਟੂਰਨਾਮੈਂਟ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਨੇ ਵਧੀਆ ਟੀਮ ਵਰਕ ਤੇ ਇਕ ਅਨੁਸ਼ਾਸਿਤ ਖੇਡ ਦਾ ਸੰਦੇਸ਼ ਦਿੱਤਾ | ਸਕੂਲ ਮੈਨੇਜਮੇੰਟ ਵੱਲੋਂ ਬੱਚਿਆ ਦੇ ਮਾਤਾ ਪਿਤਾ ,ਕੋਚ ਅਤੇ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ | ਜਿੰਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਆਪਣਾ ਯੋਗਦਾਨ ਦਿੱਤਾ | ਸਕੂਲ ਵਿਦਿਆਰਥੀਆਂ ਤੋਂ ਭਵਿੱਖ ਵਿੱਚ ਹੋਰ ਵਧੀਆਂ ਪ੍ਰਦਰਸ਼ਨ ਕਰਨ ਦੀ ਆਸ ਪ੍ਰਗਟਾਈ |


