Join
Thursday, March 26, 2026
Thursday, March 26, 2026

ਆਪ ਸਰਕਾਰ ਸਮੇਂ ਹੋ ਰਿਹਾ ਸ਼ਹੀਦਾਂ ਦਾ ਅਪਮਾਨ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ

ਬਲਾਚੌਰ 20 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਆਪ ਸਰਕਾਰ ਪੰਜਾਬ ਦਿਆਂ ਲੋਕਾਂ ਦਾ ਪੈਸਾ ਸਿਰਫ ਮਸ਼ਹੂਰੀਆਂ ਉੱਤੇ ਹੀ ਉਡਾ ਰਹੀ ਹੈ, ਹਲਕਾ ਬਲਾਚੌਰ ਦੇ ਸਿਆਣਾਂ ਵਿਖੇ ਸਰਕਾਰੀ ਸਕੂਲ ਦੀਆਂ ਟੁੱਟੀਆਂ ਕੰਧਾਂ ਚੀਖ-ਚੀਖ ਕੇ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਬੀਤੇ ਕੱਲ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਜਿਸ ਵਿੱਚ ਉਨ੍ਹਾਂ ਸਿਆਣਾਂ ਦੇ ਸਰਕਾਰੀ ਸਕੂਲ ਵਿਖੇ ‘ਹੀਰੋ ਆਫ ਲੱਦਾਖ’ ਕਹਾਉਣ ਵਾਲੇ ਸ਼ਹੀਦ ਲੈਫਟੀਨੈਂਟ ਜਨ. ਬਿਕਰਮ ਸਿੰਘ ਜੀ ਦਾ ਬੁੱਤ ਸਥਾਪਿਤ ਹੈ, ਦੀ ਟੁੱਟ ਚੁੱਕੀ ਦੀਵਾਰ ਬਾਰੇ ਵਿਸਤਾਰ ਨਾਲ ਵਿਖਾਇਆ ਅਤੇ ਲੋਕਾਂ ਨੂੰ ਆਪ ਸਰਕਾਰ ਦੇ ਅਸਲ ਚਹਿਰੇ ਤੋਂ ਜਾਣੂ ਕਰਾਇਆ। ਅਜੇ ਮੰਗੂਪੁਰ ਨੇ ਕਿਹਾ ਕਿ ਆਪ ਸਰਕਾਰ ਨੇ 12.5 ਕਰੋੜ ਦੀ ਧਨ ਰਾਸ਼ੀ ਸਿਰਫ ਸਕੂਲਾਂ ਅੰਦਰ ਉਦਘਾਟਨੀ ਪੱਥਰਾਂ ਉੱਤੇ ਲਗਾ ਦਿੱਤੇ ਪਰੰਤੂ ਸਕੂਲਾਂ ਦੀਆਂ ਟੁੱਟੀਆਂ ਦੀਵਾਰਾਂ ਉੱਤੇ ਕੋਈ ਧਿਆਨ ਨਹੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ ਸਟੇਜ ਉੱਤੇ ਮਾਈਕ ਫੜ ਸਿੱਖਿਆ ਕ੍ਰਾਂਤੀ ਬਾਰੇ ਠਹਾਕੇ ਲੱਗਾ ਸਕਦੇ ਹਨ ਪਰੰਤੂ ਜ਼ਮੀਨੀ ਪੱਧਰ ਤੇ ਅਸਲ ਸੱਚਾਈ ਕੁੱਝ ਹੋਰ ਹੀ ਹੈ। ਅਜੇ ਮੰਗੂਪੁਰ ਨੇ ਦੱਸਿਆ ਕਿ ਮੋਜੂਦਾ ਆਪ ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਤੋਂ ਇਹ ਸਕੂਲ ਸਿਰਫ 100 ਮੀਟਰ ਦੀ ਦੂਰੀ ਤੇ ਹੈ ਪਰੰਤੂ ਉਨ੍ਹਾਂ ਵੱਲੋਂ ਵੀ ‘ਹੀਰੋ ਆਫ ਲੱਦਾਖ’ ਸ਼ਹੀਦ ਲੈਫਟੀਨੈਂਟ ਜਨ. ਬਿਕਰਮ ਸਿੰਘ ਜੀ ਦਾ ਬੁੱਤ ਦੇ ਰਖ-ਰਖਾਵ, ਦੇਖਭਾਲ ਲਈ ਸਮਾਂ ਨਹੀ ਨਿੱਕਲ ਰਿਹਾ ਜਾਂ ਜਰੂਰੀ ਫੰਡਾਂ ਦੀ ਪੂਰਤੀ ਨਹੀ ਹੋ ਰਹੀ ਅਜੇ ਮੰਗੂਪੁਰ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ ਅਤੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਇੱਕ ਹਫਤੇ ਤੱਕ ਇਸ ਦੀਵਾਰ ਦੀ ਮੁਰੰਮਤ ਨਹੀ ਕੀਤੀ ਤਾਂ ਉਨ੍ਹਾਂ ਵੱਲੋਂ ਜੇਬੋਂ ਪੈਸੇ ਖਰਚ ਕਰ ਇਸ ਸਰਕਾਰੀ ਸਕੂਲ਼ ਦੀ ਮੁਰੰਮਤ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles

2

2