ਚੌਧਰੀ ਪੈਲੇਸ ਬਲਾਚੌਰ ਵਿਖੇ ਲੱਗਣਗੀਆਂ ਰੌਣਕਾਂ (ਐੱਟਰੀ ਫੀਸ ਸਿਰਫ ਪੰਜ ਸੌ ਰੁਪਏ)
ਬਲਾਚੌਰ 20 ਜੂਨ (ਜਤਿੰਦਰਪਾਲਸਿੰਘ ਕਲੇਰ )
ਪੰਜਾਬ ਦਾ ਪੁਰਾਤਨ ਸੱਭਿਆਚਾਰ ਤੀਆਂ ਦਾ ਤਿਉਹਾਰ ਨੂੰ ਸੁਰਜੀਤ ਰੱਖਣ ਲਈ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਬਲਾਚੌਰ ਵਾਲਿਆ ਵੱਲੋਂ 3 ਦਿਨ ਐਤਵਾਰ ਨੂੰ ਚੌਧਰੀ ਪੈਲੇਸ ਬਲਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਸਿਮਰਨ ਸਹਿਜਪਾਲ ਅਦਾਕਾਰਾ ਨੇ ਦੱਸਿਆਂ ਕਿ ਮੇਲੇ ਵਿੱਚ ਸ਼ਮੂਲੀਅਤ ਕਰਨ ਹਿੱਤ ਐਂਟਰੀ ਫੀਸ 500 ਰੁਪਏ ਰੱਖੀ ਗਈ ਹੈ | ਇਸ ਤੀਆਂ ਦੇ ਮੇਲੇ ਵਿੱਚ ਪੁਲਿਸ ਅਧਿਕਾਰੀ ਪ੍ਰਭਜੋਤ ਕੌਰ, ਮੀਨਾ ਕੇ ਪਵਾਰ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ | ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਐਕਰ, ਐਕਟਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ | ਇਸ ਤੀਆਂ ਦੇ ਮੇਲੇ ਵਿੱਚ ਜਤਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਮੇਲੇ ਵਿੱਚ ਬਿੰਨੂ ਢਿੱਲੋਂ , ਯੁਵਰਾਜ ਹੰਸ, ਮਲਕੀਤ ਰੌਣੀ, ਪਰਮਵੀਰ ਸਿੰਘ, ਸਮੀਰ ਮਾਹੀ, ਹਰਸ਼ ਪੰਧੇਰ, ਟਾਈਗਰ ਹਰਮੀਕ, ਰਾਮ ਔਜਲਾ ,ਵਿਕਟਰ ਯੋਗਰਾਜ ਸਿੰਘ, ਪਿ੍ੰਸ ਸੰਧੂ, ਅਨਮੋਲ , ਵੀਜੇ ਮੱਟੂ, ਆਰਜੇ ਮੱਟੂ ਅਤੇ ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸਤਵੰਤ ਕੌਰ, ਪਰਮਿੰਦਰ ਗਿੱਲ,ਅਨੀਤਾ ਸ਼ਬਦੀਸ਼, ਨੀਨਾ ਯੋਗਰਾਜ ਸਿੰਘ, ਨਿਸ਼ਾ ਬਾਨੋ ,ਨੇਹਾ ਦਿਆਲ, ਰਾਜ ਧਾਲੀਵਾਲ, ਪੂਨਮ ਸੂਦ, ਮਨੀ ਬੋਪਾਰਾਏ, ਹਰਪ੍ਰੀਤ ਵਾਲੀਆ, ਜੋਤੀ ਆਰੋੜਾ, ਮਨਪ੍ਰੀਤ ਮਨੀ, ਪਿ੍ਆ ਸਿੰਘ ਪ੍ਰੀਤ, ਵਿਸ਼ੂ ਖੇੜੀਆ, ਰੀਤ ਕਾਹਲੋਂ , ਕਨਨ ਸੇਠ, ਮਰਜੀਨਾ ਸਾਗਰ, ਮੌਸਮੀ ਸੇਨ, ਸੰਦੀਪ ਕੌਰ, ਸੰਦੀਪ ਸਿੱਧੂ, ਨਵਦੀਪ ਕੌਰ ਰਾਂਧੀ ਅਤੇ ਤਰੁਨ ਜੋਤ ਸਿੰਘ ਈਵੇਂਟ ਮੈਨੇਜਰ ਅਤੇ ਦੇਸ਼ ਵਿਦੇਸ਼ ਨਾਮਵਰ ਸ਼ਖਸ਼ੀਅਤਾਂ ਪਧਾਰ ਰਹੀਆਂ ਹਨ । ਇਸ ਮੌਕੇ ਸੂਰੀ ਹਸਪਤਾਲ ਦੇ ਡਾਇਰੈਕਟਰ ਡਾ ਭੂਪਿੰਦਰਜੀਤ ਸਿੰਘ ਸੂਰੀ ਅਤੇ ਤਰੁਨ ਜੋਤ ਸਿੰਘ ਈਵੇਂਟ ਮੈਨੇਜਰ ਹਾਜਿਰ ਸਨ।


