Join
Thursday, March 26, 2026
Thursday, March 26, 2026

ਪੇਪਰ ਮਿਲ ਬਨਾਂ ਦੀ ਮੈਨੇਜਮੈਂਟ ਫੈਕਟਰੀ ਵਿੱਚ ਗੈਰ ਕਾਨੂੰਨੀ ਤੌਰ ਤੇ ਕੰਮ ਕਰਨਾ ਤੁਰੰਤ ਬੰਦ ਕਰੇ :ਸੁਖਦੇਵ, ਯਾਦਵ

ਨਵਾਸ਼ਹਿਰ /ਕਾਠਗੜ੍ਹ 20 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਸ਼੍ਰੀ ਆਸ ਪੇਪਰ ਮਿਲ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਅਤੇ ਜਨਰਲ ਸਕੱਤਰ ਹਰੇ ਰਾਮ ਯਾਦਵ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਪਰ ਮਿਲ ਬਨਾਂ ਦੀ ਮੈਨੇਜਮੈਂਟ ਫੈਕਟਰੀ ਕਾਨੂੰਨ ਦੇ ਉਲਟ ਗੈਰ ਕਾਨੂੰਨੀ ਢੰਗ ਤੌਰ ਤੇ 60 ਸਾਲ ਤੋਂ ਬਾਅਦ ਰਿਟਾਇਰਡ ਹੋਏ ਵਰਕਰਾਂ ਨੂੰ ਦੁਬਾਰਾ ਕੰਮ ਤੇ ਰੱਖ ਰਹੇ ਹਨ। ਜੋ ਕਿ ਗੈਰਕਾਨੂੰਨੀ ਹੈ ।ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਇਸ ਗੈਰ ਕਾਨੂੰਨੀ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਰੂਲ ਤਾਂ ਇਹ ਕਹਿੰਦੇ ਹਨ ਕਿ ਰਿਟਾਇਰਡ ਵਰਕਰਾਂ ਦੀ ਥਾਂ ਤੇ ਡੇਲੀਵੇਜ ਨੂੰ ਪੱਕਾ ਕੀਤਾ ਜਾਵੇ ।ਉਨ੍ਹਾਂ ਨੇ ਕਿਹਾ ਕਿ ਮੈਨੇਜਮੈਂਟ ਧੱਕੇਸ਼ਾਹੀ ਕਰਕੇ ਸਰਕਾਰ ਵੱਲੋਂ ।ਨਿਯਮਤ ਕੀਤੀ ਦਿਹਾੜੀ ਵੀ ਡੇਲੀਵੇਜ ਵਰਕਰਾਂ ਤੇ ਲਾਗੂ ਨਹੀਂ ਕਰ ਰਹੀ । ਸਰਕਾਰ ਨੇ 422 ਰੁਪਏ ਤਹਿ ਕੀਤੇ ਗਏ ਹਨ। ਪਰ ਮੈਨੇਜਮੈਂਟ 375 ਦੇ ਰਹੀ ਹੈ। ਜੋ ਕਿ ਗਰੀਬ ਵਰਕਰਾਂ ਨਾਲ ਬੇਇਨਸਾਫੀ ਤੇ ਧੱਕੇਸ਼ਾਹੀ ਹੈ ।ਸਾਥੀ ਸੁਖਦੇਵ ਤੇ ਹਰੇ ਰਾਮ ਯਾਦਵ ਨੇ ਮੈਨੇਜਮੈਂਟ ਤੇ ਇਹ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਡੇਲੀ ਵਰਕਰਾਂ ਨਾਲ ਬੇਇਨਸਾਫੀ ਅਤੇ ਧੱਕੇਸ਼ਾਹੀ ਕਰ ਰਹੀ ਹੈ। ਸਾਥੀ ਸੁਖਦੇਵ ਤੇ ਹਰੇ ਰਾਮ ਯਾਦਵ ਨੇ ਮੈਨੇਜਮੈਂਟ ਤੇ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਡੇਲੀਵੇਜ ਵਰਕਰਾਂ ਤੇ ਈ. ਐਸ. ਆਈ ਸਕੀਮ ਵੀ ਲਾਗੂ ਨਹੀਂ ਕਰ ਰਹੀ। ਡੇਲੀ ਵੇਜ ਵਰਕਰਾਂ ਦਾ ਪੀ. ਬੀ ਫੰਡ ਵੀ ਨਹੀਂ ਕੱਟਿਆ ਜਾ ਰਿਹਾ ਜੋ ਕਿ ਫੈਕਟਰੀ ਦੇ ਨਿਯਮਾਂ ਦੇ ਬਿਲਕੁੱਲ ਉਲਟ ਹੈ ਪ੍ਰਧਾਨ ਸਕੱਤਰ ਵੱਲੋਂ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦੇ ਕੇ ਲਾਗੂ ਕੀਤਾ ਜਾਵੇ ਨਹੀ ਤਾਂ ਗੈਰਕਾਨੂੰਨੀ ਕੰਮਾਂ ਦੇ ਖਿਲਾਫ ਵੱਡਾ ਸਘੰਰਸ਼ ਵਿੱਢਿਆ ਜਾਵੇਗਾ।ਜਿਸ ਜਿੰਮੇਵਾਰੀ ਪ੍ਰਸ਼ਾਸ਼ਨ ਅਤੇ ਫੈਕਟਰੀ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਕੈਸ਼ੀਅਰ ਚੰਦਰ ਯਾਦਵ ਅਤੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2