ਨਵਾਸ਼ਹਿਰ 19 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਇੰਗਲੈਂਡ ਦੀ ਧਰਤੀ ਦੇ ਉੱਤੇ ਕਰਵਾਏ ਗਏ ਲੈਂਗੋਲੇਨ ਫੈਸਟੀਵਲ 2025 ਵਿੱਚ ਦੁਨੀਆਂ ਭਰ ਦੇ ਵਿੱਚ ਭੰਗੜੇ ਦੀਆਂ ਟੀਮਾਂ ਨੇ ਭਾਗ ਲਿਆ।ਇਸ ਵਰਲਡ ਲੈਵਲ ਦੇ ਫੈਸਟੀਵਲ ਦੌਰਾਨ “ਨੱਚਦਾ ਪੰਜਾਬ ਯੂਥ ਕਲੱਬ ਕਰਾਲੀ ਪੰਜਾਬ” ਤੋਂ ਇੰਗਲੈਂਡ ਦੀ ਧਰਤੀ ਦੇ ਉੱਤੇ ਪਹੁੰਚ ਕੇ ਜਿਸ ਵਿੱਚ ਪੰਜਾਬ ਦਾ ਲੋਕ ਨਾਚ ਲੁੱਡੀ, ਤੇ ਸੰਮੀ ਪੇਸ਼ ਕੀਤਾ ਗਿਆ ਜਿਸ ਵਿੱਚ ਪਹਿਲਾ ਸਥਾਨ ਪ੍ਰਪਤ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੋਤਮ ਸਿੰਘ ਨੇਤਰ ਨੇ ਦੱਸਿਆ ਕਿ ਇੰਗਲੈਂਡ ਦੀ ਧਰਤੀ ਤੇ ਕਰਵਾਏ ਗਏ ਲੈਗੋਲਨ ਫੈਸਟੀਵਲ 2025 ਦੇ ਵਿੱਚ ਉਹਨਾਂ ਵੱਲੋਂ ਤਿਆਰ ਕੀਤੀ ਗਈ ਟੀਮ ਵੱਲੋਂ ਵੀ ਭਾਗ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਪਹਿਲੇ ਦਿਨ ਭੰਗੜਾ ਦੂਜੇ ਦਿਨ ਲੁੱਡੀ ਅਤੇ ਫੇਰ ਸੰਮੀ ਪੇਸ਼ ਕੀਤਾ ਗਿਆ।ਜਿਸ ਦੇ ਵਿੱਚ ਉਹਨਾਂ ਦੇ ਟੀਮ ਨੂੰ ਵਧੀਆ ਪੇਸ਼ਕਾਰੀ ਲਈ ਲੈਕੋਲਨ ਫੈਸਟੀਵਲ 2025 ਓਵਰ ਆਲ ਇੰਟਰਨੈਸ਼ਨਲ ਚੈਂਪੀਅਨ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਬੱਚਿਆਂ ਦੀ ਬਣਾਈ ਗਈ ਟੀਮ ਵੱਲੋਂ ਵੀ ਵਧੀਆ ਪੇਸ਼ਕਾਰੀ ਕੀਤੀ ਗਈ।ਕਪਤਾਨ ਨਰੋਤਮ ਸਿੰਘ ਨੇਤਰ ਨੇ ਕਿਹਾ ਹੈ ਕਿ ਭੰਗੜਾ ਕੇ ਸਿਰਫ ਇੱਕ ਲੋਕ ਨਾਚ ਨਹੀਂ ਸਗੋਂ ਪੰਜਾਬ ਦਾ ਅਨਿਖੜਵਾਂ ਅੰਗ ਹੈ। ਭੰਗੜੇ ਦੇ ਨਾਲ ਜਿੱਥੇ ਮਨ ਖੁਸ਼ ਰਹਿੰਦਾ ਹੈ ਉੱਥੇ ਸਰੀਰ ਦੀ ਵੀ ਵਧੀਆ ਕਸਰਤ ਹੁੰਦੀ ਹੈ। ਉਹਨਾਂ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਰਵਾਇਤੀ ਲੋਕ ਨਾਚ ਭੰਗੜਾ ਗਿੱਦਾ ਅਤੇ ਖੇਡਾਂ ਨਾਲ ਜਰੂਰ ਜੋੜੋ ਤਾਂ ਜੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ।


