Join
Thursday, March 26, 2026
Thursday, March 26, 2026

ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਨੂੰ 1ਕਰੋੜ 2ਲੱਖ ਦੇ ਚੈੱਕ ਭੇਟ ਕੀਤੇ 

ਬਲਾਚੌਰ, 17 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਹੁੰਗਾਰਾ ਦੇਣ ਲਈ 1ਕਰੋੜ 2ਲੱਖ ਦੇ ਚੈੱਕ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪਿੰਡ ਟੌਂਸਾ 1.50 ਲੱਖ, ਰਾਮਨਗਰ 2 ਲੱਖ ,ਜੀਓਵਾਲ 2 ਲੱਖ, ਲੰਬੂਆਂ 2 ਲੱਖ,ਬੀੜ ਕਾਠਗੜ੍ਹ 9 ਲੱਖ, ਜੱਟਪੁਰ ਸੈਦਗਾਮਾ 5.50 ਲੱਖ , ਟੁੰਡੇਵਾਲ 5 ਲੱਖ , ਨੀਲੇਵਾੜੇ 1ਲੱਖ, ਰੂਹਣੋਂ (ਜੋਗੇਵਾਲ )3ਲੱਖ,ਟਕਾਰਲਾ 9ਲੱਖ,  ਮਾਜਰਾ 4ਲੱਖ , ਆਦੋਆਣਾ 2ਲੱਖ , ਏਡੀਬੀ ਬੇਲਾ ਤਾਜੋਵਾਲ 2ਲੱਖ, ਲਾਲਪੁਰ ਟੱਪਰੀਆਂ 2ਲੱਖ ,ਨਵਾਂ ਪਿੰਡ ਟੱਪਰੀਆਂ 2 ਲੱਖ, ਉਧਨੋਵਾਲ 1 ਲੱਖ , ਰੱਤੇਵਾਲ 4.50ਲੱਖ , ਉਧਨਵਾਲ ਖੁਰਦ 2ਲੱਖ, ਮਣਸੇਵਾਲ4 ਲੱਖ,  ਰੱਤੇਵਾਲ ਖੁਰਦ 5ਲੱਖ , ਨਵਾਂ ਪਿੰਡ ਟਕਾਰਲਾ 7.50ਲੱਖ,  ਕਾਠਗੜ 4 ਲੱਖ ,ਸੁੱਜੋਵਾਲ 4ਲੱਖ, ਬੰਗਾ ਬੇਟ 3ਲੱਖ, ਰਾਏਪੁਰ ਮਾਜਰਾ 2 ਲੱਖ, ਆਦੋਆਣਾ 4 ਲੱਖ, ਮੰਡੇਰ 4ਲੱਖ ,ਕੁਹਾਰਮੰਡ 2 ਲੱਖ , ਖੋਜਾ ਬੇਟ 2 ਲੱਖ, ਨਿੱਘੀ 2 ਲੱਖ, ਬੂੰਗੜੀ 2.50 ਲੱਖ, ਗਰਲੇ ਢਾਹਾ 2ਲੱਖ ਆਦਿ ਪਿੰਡਾਂ ਨੂੰ ਚੈੱਕ ਦਿੱਤੇ 

ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਚੈੱਕਾਂ ਦੀ ਵੰਡ ਦੌਰਾਨ ਉਨ੍ਹਾਂ ਨੇ ਸੜਕਾਂ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਸਿੱਖਿਆ ਨਾਲ ਜੁੜੇ ਪ੍ਰੋਜੈਕਟਾਂ ‘ਤੇ ਜ਼ੋਰ ਦਿੱਤਾ ਸਥਾਨਕ ਲੋਕਾਂ ਨੇ ਵਿਧਾਇਕਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਫੰਡ ਪਿੰਡਾਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਗੇ।

Related Articles

LEAVE A REPLY

Please enter your comment!
Please enter your name here

Latest Articles

2

2