ਬਲਾਚੌਰ 16ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸੀ,ਪੀ, ਆਈ,ਦੇ ਜ਼ਿਲ੍ਹਾ ਆਗੂਆਂ ਦੀ ਅਹਿਮ ਮੀਟਿੰਗ ਤਹਿਸੀਲ ਦਫਤਰ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਤਹਿਸੀਲ ਸਕੱਤਰ ਕਾਮਰੇਡ ਪਰਮਿੰਦਰ ਮੇਨਕਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ 21ਸਤੰਬਰ ਤੋਂ 25 ਸਤੰਬਰ ਤੱਕ ਸੀ ਪੀ ਆਈ ਦੀ25ਵੀਂ ਨੈਸ਼ਨਲ ਕਾਂਗਰਸ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਮਰੇਡ ਕਾਮਰੇਡ ਨਿਰੰਜਣ ਦਾਸ ਮੇਹਲੀ ਜ਼ਿਲ੍ਹਾ ਸਕੱਤਰ, ਕਾਮਰੇਡ ਜਸਵਿੰਦਰ ਸਿੰਘ ਭੰਗਲ
ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਭਰ ਵਿਚ ਤਹਿਸੀਲ ਪੱਧਰ ਤੇ ਜਾ ਕੇ ਪਾਰਟੀ ਮੈਂਬਰਾਂ ਨੂੰ ਲਾਮਬੰਦ ਕਰ ਰਹੇ ਹਾਂ। ਸਾਥੀ ਮੇਹਲੀ ਨੇ ਆਪਣੀ ਗੱਲ ਨੂੰ ਅੱਗੇ ਜਾਰੀ ਰੱਖਦਿਆਂ ਕਿਹਾ ਉਹਨਾਕਿ 21ਸਤੰਬਰ ਨੂੰ ਪੂਰੇ ਦੇਸ਼ ਅਤੇ ਵਿਦੇਸ਼ਾਂ ਤੋਂ ਡੈਰੀ ਗੇਟ ਅਤੇ ਮੈਂਬਰ ਸਾਥੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣਗੇ ਜੋ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਉਪਿੰਦਰ ਰਾਣਾ, ਕਾਮਰੇਡ ਧਰਮਪਾਲ ਸਿਆਣਾ, ਕਾਮਰੇਡ ਮਨੋਹਰ ਲਾਲ, ਕਾਮਰੇਡ ਰਾਣਾ ਪਦਮ, ਕਾਮਰੇਡ ਹਰਮੇਸ਼ ਬਿਲਾ, ਕਾਮਰੇਡ ਭਗਤ ਸਿੰਘ ਮੌਜੋਵਾਲ, ਕਾਮਰੇਡ ਰਣਜੀਤ ਸਿੰਘ ਮੰਡ, ਕਾਮਰੇਡ ਡਾਕਟਰ ਰਜਿੰਦਰ ਭਾਵਾ, ਕਾਮਰੇਡ ਪਰਮਿੰਦਰ ਮੇਨਕਾ, ਕਾਮਰੇਡ ਜਸਵਿੰਦਰ ਸਿੰਘ ਭੰਗਲ, ਕਾਮਰੇਡ ਨਿਰੰਜਣ ਦਾਸ ਤੋਂ ਇਲਾਵਾ ਹੋਰ ਵੀ ਕਾਮਰੇਡ ਸਾਥੀ ਹਾਜ਼ਰ ਸਨ।


