ਬਲਾਚੌਰ 17 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ) ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਵਿਖ਼ੇ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵਿਭਾਗ ਵੱਲੋਂ ਹੁਨਰੀ ਯੋਗਤਾ ਸਹਿਤ ਐਮ. ਏ. ਅਤੇ ਬੀ. ਏ. ਦੇ ਕੋਰਸਾਂ ਵਿਚ ਦਾਖਲੇ ਸ਼ੁਰੂ ਕਰ ਦਿੱਤੇ ਹਨ|
ਐਲ ਟੀ ਐਸ ਯੂ ਪੰਜਾਬ ਦੇ ਚਾਂਸਲਰ ਸ. ਐਨ ਐਸ ਰਿਆਤ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵਿਭਾਗ ਵਿੱਚ ਨਿਵੇਕਲੀ ਐਮ. ਏ. ਅਤੇ ਬੀ. ਏ. ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜੋ ਹੁਨਰੀ ਯੋਗਤਾ ਸਹਿਤ ਵਿਦਿਆਰਥੀਆਂ ਨੂੰ ਰੁਜਗਾਰ ਦੇ ਕਾਬਿਲ ਵੀ ਕਰਨਗੇ ਅਤੇ ਮੌਕੇ ਵੀ ਪ੍ਰਦਾਨ ਕਰਨਗੇ|
ਇਨ੍ਹਾਂ ਕੋਰਸਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦਸਮ ਪਾਤਸ਼ਾਹ ਦੇ ਸਿੱਖਿਆ ਦਰਸ਼ਨ ਅਤੇ ਅਕਾਦਮਿਕ ਗਿਆਨ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ, ਨਾਲ ਹੀ ਆਧੁਨਿਕ ਯੁੱਗ ਦੀਆਂ ਮੰਗਾਂ ਅਨੁਸਾਰ ਪ੍ਰਯੋਗਿਕ ਤੇ ਤਕਨੀਕੀ ਹੁਨਰ ਵੀ ਪ੍ਰਦਾਨ ਕਰਨਾ ਹੈ। ਹਰੇਕ ਕੋਰਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਡਿਗਰੀ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਯਕੀਨੀ ਤੌਰ ’ਤੇ ਮੁਹੱਈਆ ਕਰਵਾਏ ਜਾਣਗੇ। ਇਹ ਕੋਰਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ ਈ ਪੀ) 2020 ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਰੁਜ਼ਗਾਰ ਯੋਗਤਾ, ਨੈਤਿਕ ਮੁੱਲ ਅਤੇ ਸਕਿੱਲਜ਼ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਭਗਵੰਤ ਸਿੰਘ ਸਤਿਆਲ ਨੇ ਦੱਸਿਆ ਹੈ ਕਿ ਇਸ ਯੂਨੀਵਰਸਿਟੀ ਵੱਲੋਂ ਇਹ ਕੋਰਸ ਇਕ ਨਵੀਂ ਪਹਿਲ ਹਨ, ਜੋ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਅਤੇ ਰੁਜ਼ਗਾਰ ਦੋਹਾਂ ਪੱਖਾਂ ਤੋਂ ਮਜ਼ਬੂਤ ਕਰਨਗੇ|ਇਨ੍ਹਾਂ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਪਰਕ ਨੰਬਰ 7888740682 ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ |


