Join
Thursday, March 26, 2026
Thursday, March 26, 2026

ਪਿੰਡਾਂ ਦਾ ਉਜਾੜਾ, ਮਾਰੂ ਨਸ਼ੇ ਅਤੇ ਪੁਲਸ ਦੀ ਧੱਕੇਸ਼ਾਹੀ ਰੋਕਣ ਲਈ ਲੋਕਾਂ ਨੂੰ ਅੱਗੇ ਆਉਣ ਲਈ ਅੱਜ ਦੇ ਸਮੇਂ ਦੀ ਵੱਡੀ ਲੋੜ : ਕਰਨ ਸਿੰਘ ਰਾਣਾ 

 ਵਿਦਿਆ ਸਿਹਤ ਸੇਵਾਵਾਂ, ਰੋਜ਼ਗਾਰ ਅਤੇ ਅਮਨ ਮੁੱਖ ਮੁੱਦੇ। ਸਾਂਝਾ ਕਿਸਾਨ ਮਜ਼ਦੂਰ ਮੋਰਚਾ

ਬਲਾਚੌਰ 17 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਾਕਮ ਸਿਆਸੀ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅਸਹ ਦੁਖ ਹੰਡਾਏ ਹਨ, ਜੋ ਅੱਜ ਵੀ ਜਾਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਹ ਅੱਜ ਕਾਠਗੜ੍ਹ ਹਲਕੇ ਦੇ ਵੱਖ ਵੱਖ ਪਿੰਡਾਂ ਜਿਹਨਾਂ ਵਿੱਚ ਪਨਿਆਲੀ , ਜੰਡੀ, ਨੱਥਾ ਨੰਗਲ ਅਤੇ ਰੱਤੇਵਾਲ ਵਿਖੇ ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਦੇ ਸਬੰਧ ਵਿੱਚ ਆਏ ਸਨ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀ ਕਰਨ ਰਾਣਾ ਨੇ ਕਿਹਾ ਕਿ 1970 ਵਿੱਚ ਅਕਾਲੀ ਹਕੂਮਤ ਵੇਲੇ ਝੂਠੇ ਪਲੀਸ ਮੁਕਾਬਲਿਆਂ ਵਿੱਚ ਨਿਰਦੋਸ਼ ਲੋਕਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਜੋ ਅੱਜ ਵੀ ਜਾਰੀ ਹੈ। 1978 ਵਿੱਚ ਧਾਰਮਿਕ ਨਫਰਤ ਫੈਲਾਉਣ ਅਤੇ ਹਿੰਸਾ ਦਾ ਦੌਰ ਸ਼ੁਰੂ ਹੋਇਆ ਜੋ 1993 ਤੱਕ ਚਲਿਆ। 1993 ਵਿੱਚ ਸਰਦਾਰ ਬੇਅੰਤ ਸਿੰਘ ਦੀ ਹਕੂਮਤ ਸਮੇਂ ਨਿਊ ਚੰਡੀਗੜ੍ਹ ਦੇ ਨਾਂ ਤੇ ਪਿੰਡਾਂ ਦਾ ਉਜਾੜਾ ਅਤੇ ਅਪਜਾਊ ਜਮੀਨਾਂ ਕਿਸਾਨਾਂ ਤੋਂ ਜਬਰੀ ਖੋਹਣ ਦੀਆਂ ਤਜਬੀਜਾਂ ਬਣੀਆਂ ਜਿਸ ਨੂੰ ਸਭ ਹਕੂਮਤਾਂ ਨੇ ਲਾਗੂ ਕੀਤਾ ਅਤੇ ਇਹ ਅੱਜ ਵੀ ਲੈਣ ਪੂਲਿੰਗ ਦੇ ਨਾਂ ਤੇ ਜਾਰੀ ਹੈ। ਇਸੇ ਤਰ੍ਹਾਂ 1998 ਵਿੱਚ ਪੰਜਾਬ ਵਿੱਚ ਮਾਰੂ ਨਸ਼ਿਆਂ ਦਾ ਗੈਰ ਕਾਨੂੰਨੀ ਕਾਰੋਬਾਰ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਜੋ ਅੱਜ ਤੀਕ ਵੀ ਵੱਧ ਫੁਲ ਰਿਹਾ ਹੈ, ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਪਿਛਲੇ 25 ਸਾਲਾਂ ਤੋਂ ਲਗਾਤਾਰ ਤੇਜ਼ੀ ਨਾਲ ਬਾਅਦ ਫੁੱਲ ਰਿਹਾ ਹੈ 

ਇਸ ਗੰਧਲੇ ਹੋਏ ਰਾਜਨੀਤਿਕ ਮਾਹੌਲ ਨੇ ਪੰਜਾਬੀਆਂ ਨੂੰ ਬਹੁਤ ਮਾਯੂਸ ਅਤੇ ਪਸਤ ਹਿੰਮਤ ਕੀਤਾ ਹੈ। ਕਿਉਂਕਿ ਪੰਜਾਬੀਆਂ ਨੂੰ ਅਸਹਿ ਦੁੱਖਾਂ ਦੀ ਮਾਰ ਝੱਲਣੀ ਪਈ ਹੈ। ਇਸ ਹਨੇਰੀ ਘੁੰਮਣ ਘੇਰੀ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਮੂਹਰੇ ਲੱਗਣਾ ਪਏਗਾ ਅਤੇ ਪੰਜਾਬ ਨੂੰ ਬਚਾਉਣ ਦਾ ਕੰਮ ਆਪਣੇ ਹੱਥਾਂ ਵਿੱਚ ਲੈਣਾ ਪਵੇਗਾ। ਉਹਨਾਂ ਕਿਹਾ ਕਿ ਆਪਣੇ ਆਪਣੇ ਪਿੰਡਾਂ ਨੂੰ ਬਚਾਉਣ ਲਈ ਬਜਮੀ ਯਤਨ ਤੇਜ਼ ਕਰਨੇ ਪੈਣਗੇ। ਪਿੰਡਾਂ ਵਿੱਚ ਲੋਕ, ਭਾਈਚਾਰਾ ਅਤੇ ਆਪਸੀ ਭਰੋਸਾ ਬਣਾ ਕੇ ਮਾਰੂ ਨਸ਼ਿਆਂ ਵਿਰੁੱਧ, ਪੁਲਿਸ ਧੱਕੇਸ਼ਾਹੀ ਵਿਰੁੱਧ ਅਤੇ ਹੋਰ ਹਰ ਕਿਸਮ ਦੇ ਅਨਿਆ ਵਿਰੁੱਧ ਤਿੱਖੇ ਸੰਘਰਸ਼ ਲੜਕੇ ਪਿੰਡਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਜੇ ਪਿੰਡ ਬਚ ਗਏ ਤਾਂ ਪੰਜਾਬ ਬਚੇਗਾ। ਉਹਨਾਂ ਕਿਹਾ ਕਿ ਹਰ ਸ਼ਹਿਰ ਦੇ ਹਰ ਵਾਰਡ ਵਿੱਚ ਏਕਤਾ ਬਣਾ ਕੇ ਅਨਿਆ ਵਿਰੁੱਧ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ 

         ਉਨਾਂ ਹੋਰ ਜਾਣਕਾਰੀ ਦਿੱਤੀ ਕਿ ਪੰਜਾਬ ਅੰਦਰ ਪਿੰਡ ਬਚਾਓ ਖੇਤ ਬਚਾਓ ਰੋਜ਼ਗਾਰ ਬਚਾਓ ਮੁਹਿੰਮ ਸਫਲਤਾ ਪੂਰਵਕ ਅੱਗੇ ਵਧ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਲੋਕ ਏਕਤਾ ਅਤੇ ਆਪਸੀ ਭਾਈਚਾਰਾ ਮਜਬੂਤ ਕਰਨ ਦਾ ਕੰਮ ਤੁਰੰਤ ਸ਼ੁਰੂ ਕਰਦੇਣ ਅਤੇ ਹਰ ਜਬਰ ਵਿਰੁੱਧ ਡਟ ਜਾਣ ਕਿਉਂਕਿ ਹਾਕਮ ਰਾਜਨੀਤਕ ਢਾਂਚਾ ਲੋਕ ਹਿਤਾਂ ਲਈ ਪ੍ਰਭਾਵਹੀਨ ਸਾਬਤ ਹੋ ਚੁੱਕਾ ਹੈ। ਸਾਰੇ ਪੰਜਾਬ ਹਤੈਸ਼ੀ ਲੋਕਾਂ ਨੂੰ ਪਿੰਡਾਂ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ, ਪੁਲਿਸ ਧੱਕੇਸ਼ਾਹੀ ਰੋਕਣ ਲਈ, ਪਿੰਡਾਂ ਦਾ ਉਜਾੜਾ ਰੋਕਣ ਲਈ ਅਤੇ ਅਮਨ ਕਾਇਮ ਕਰਨ ਲਈ ਪਿੰਡਾਂ ਵਿੱਚ ਲੋਕਾਂ ਦੀ ਏਕਤਾ ਬਹੁਤ ਜਰੂਰੀ ਹੈ। ਇਸ ਮੌਕੇ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ,, ਮਨੋਹਰ ਲਾਲ  ਟੌਂਸਾ, ਪ੍ਰਤਾਪ ਸਿੰਘ ਰਾਣਾ, ਚੰਨਣ ਸਿੰਘ ਮਡਿਆਣੀ, ਐਡਵੋਕੇਟ ਬਾਜਵਾ ਅਤੇ ਹਰਦੇਵ ਸਿੰਘ ਰਾਣਾ ਆਦਿ ਆਗੂ ਉਨਾਂ ਦੇ ਨਾਲ ਸਨ|

Related Articles

LEAVE A REPLY

Please enter your comment!
Please enter your name here

Latest Articles

2

2