ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਕੁਲਦੀਪ ਰਾਜ ਏ.ਐਸ.ਆਈ ਵਜੋਂ 2016 ਤੋਂ ਪੰਜਾਬ ਪੁਲਿਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ । ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਾਨਯੋਗ ਐਸ.ਐਸ.ਪੀ ਡਾ: ਮਹਿਤਾਬ ਸਿੰਘ ਆਈ.ਪੀ.ਐਸ ਦੇ ਹੁਕਮਾਂ ਅਧੀਨ ਸਬ ਡਿਵੀਜ਼ਨ ਨਵਾਂਸ਼ਹਿਰ ਦੇ ਡੀ.ਐਸ.ਪੀ ਸ੍ਰੀ ਰਾਜ ਕੁਮਾਰ ਬਜਾੜ੍ਹ ਨੇ ਪਦ ਉੱਨਤੀ ਵਜੋਂ ਸਬ ਇੰਸਪੈਕਟਰ ਤਰੱਕੀ ਦੇ ਸਟਾਰ, ਥਾਣਾ ਸਦਰ ਦੇ ਐਸ.ਐਚ.ਓ ਅਸ਼ੋਕ ਕੁਮਾਰ , ਇੰਚਾਰਜ ਸਾਂਝ ਕੇਂਦਰ ਸਬ ਇੰਸਪੈਕਟਰ ਸੱਤਪਾਲ ਮੀਲੂ ਦੀ ਹਾਜ਼ਰੀ ਵਿੱਚ ਲਗਾਏ ਅਤੇ ਸਬ ਇੰਸਪੈਕਟਰ ਅਹੁਦੇ ਵਜੋਂ ਤਰੱਕੀ ਦਿੱਤੀ। ਦੇਸ ਸੇਵਕ ਦੇ ਪੱਤਰਕਾਰ ਦੇ ਨਾਲ ਮੁਲਾਕਾਤ ਦੇ ਦੌਰਾਨ ਕੁਲਦੀਪ ਰਾਜ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਫਰਵਰੀ 1992 ਨੂੰ ਕਾਂਸਟੇਬਲ ਵਜੋਂ ਜਿਲ੍ਹਾ ਰੋਪੜ੍ਹ ਭਰਤੀ ਹੋਇਆ ਸੀ, 2008 ਦੇ ਵਿੱਚ ਹੌਲਦਾਰ ਨਵਾਂਸ਼ਹਿਰ ਵਿਖ਼ੇ ਬਣਿਆ ਏ.ਐਸ.ਆਈ ਵਜੋਂ 2016 ਤੋਂ ਨਵਾਂਸ਼ਹਿਰ ਸੇਵਾ ਨਿਭਾ ਰਿਹਾ ਹਾਂ ਥਾਣਾ ਸਦਰ ਦੇ ਵਿੱਚ 2025 ਸਬ ਇੰਸਪੈਕਟਰ ਬਣਨ ਦਾ ਸੁਨਹਿਰੀ ਸਬੱਬ ਪ੍ਰਾਪਤ ਹੋਇਆ ਉਹਨਾਂ ਨੇ ਦੱਸਿਆ ਕਿ ਮੇਰਾ ਜਨਮ 28 ਜਨਵਰੀ 1971 ਪਿੰਡ ਕਰੀਮਪੁਰ ਚਾਹ ਵਾਲਾ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪਿਤਾ ਸ੍ਰੀ ਕਰਮ ਚੰਦ ਮਾਤਾ ਪ੍ਰਸਿੰਨੀ ਦੇਵੀ ਜੀ ਦੇ ਗ੍ਰਹਿ ਸਥਾਨ ਤੇ ਹੋਇਆ ਜਦੋਂ ਮੁਢਲੀ ਸਿੱਖਿਆ ਦੀ ਗੱਲ ਕੀਤੀ ਉਨ੍ਹਾਂ ਕਿਹਾ ਕਿ ਅੱਠਵੀਂ ਤੱਕ ਮੁਢਲੀ ਸਿੱਖਿਆ ਕਰੀਮਪੁਰ ਚਾਹ ਵਾਲਾ ਤੋਂ ਕੀਤੀ ਤੇ ਹਾਈ ਸਕੂਲ ਪੋਜੇਵਾਲ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਗੇ ਗੜ੍ਹਸੰਕਰ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਸਮਾਂ ਮਿਲਿਆ ਪੰਜਾਬ ਪੁਲਿਸ ਦੀਆਂ ਅਣਥੱਕ ਸੇਵਾਵਾਂ ਸਾਂਝ ਕੇਂਦਰ ਦੇ ਅੰਦਰ ਵੀ ਨਿਭਾਈਆਂ ਪਰ ਹੁਣ ਥਾਣਾ ਸਦਰ ਨਵਾਂਸ਼ਹਿਰ ਦੇ ਵਿੱਚ ਸਬ ਇੰਸਪੈਕਟਰ ਬਣ ਕੇ ਸੇਵਾਵਾਂ ਨਿਭਾਵਾਂਗੇ ਹਰ ਉਸ ਚੰਗੇ ਵਿਅਕਤੀ ਨੂੰ ਇਨਸਾਫ਼ ਦਿੱਤਾ ਜਾਵੇਗਾ।ਇਸ ਮੌਕੇ ਤੇ ਮਹਿਕਮੇ ਵਾਲਿਆਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਕੁਲਦੀਪ ਰਾਜ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਆਪਣੇ ਉੱਚ ਅਫ਼ਸਰਾਂ ਦਾ ਧੰਨਵਾਦ ਕੀਤਾ।


