Join
Thursday, March 26, 2026
Thursday, March 26, 2026

ਸ੍ਰਿਸ਼ਟੀ ਦਾ ਕਰਜ਼ ਉਤਾਰਨ ਦਾ ਦਿਨ – ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ – ਅੰਕੁਸ਼ ਨਿਝਾਵਨ

ਫੋਕਲ ਪੌਇੰਟ ‘ਚ ਗੂੰਜਿਆ ਹਰਿਆਵਲ ਦਾ ਸੰਦੇਸ਼ – ਮੇਰਾ ਰੁੱਖ ਦਿਵਸ ਦੀ ਤਿਆਰੀ ਸ਼ੁਰੂ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) 

ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ (27 ਜੁਲਾਈ) ਨੂੰ ਸਮਰਪਿਤ ਜਨਜਾਗਰੂਕਤਾ ਵਧਾਉਣ ਲਈ ਅੱਜ ਨਵਾਂਸ਼ਹਿਰ ਦੇ ਫੋਕਲ ਪੌਇੰਟ ਖੇਤਰ ਵਿਚ ਇੱਕ ਪੌਧਾਰੋਪਣ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਗੋ ਗ੍ਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਦੇ ਯੂਥ ਡਾਇਰੈਕਟਰ ਅੰਕੁਸ਼ ਨਿਝਾਵਨ ਨੇ ਕੀਤੀ।

ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵਾਤਾਵਰਣ ਸੰਭਾਲ ਦਾ ਸੁਨੇਹਾ ਫੈਲਾਉਣ ਵਾਸਤੇ ਬੂਟੇ ਲਗਾਏ। ਅੰਕੁਸ਼ ਨਿਝਾਵਨ ਨੇ ਕਿਹਾ ਕਿ ਮੇਰਾ ਰੁੱਖ ਦਿਵਸ ਸਿਰਫ਼ ਪੌਧਾਰੋਪਣ ਦਾ ਦਿਨ ਨਹੀਂ, ਸਗੋਂ ਕੁਦਰਤ ਪ੍ਰਤੀ ਸਾਡੀ ਸਮੂਹਿਕ ਜ਼ਿੰਮੇਵਾਰੀ ਅਤੇ ਭਵਿੱਖੀ ਪੀੜ੍ਹੀਆਂ ਲਈ ਇਕ ਹਰੇ-ਭਰੇ ਭਵਿੱਖ ਦੀ ਕਮਿਟਮੈਂਟ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਗੋ ਗ੍ਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਦਿਨ ਜੁਲਾਈ ਦੇ ਆਖ਼ਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਅੰਦੋਲਨ ਨਵਾਂਸ਼ਹਿਰ ਤੋਂ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਦੀ ਅਗਵਾਈ ‘ਚ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਇੱਕ ਵਿਸ਼ਵ ਪੱਧਰੀ ਜਨਆੰਦੋਲਨ ਬਣ ਚੁੱਕਾ ਹੈ।

ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਗ੍ਰੀਨ ਮੋਟੀਵੇਟਰ ਪ੍ਰਭਜੋਤ ਸਿੰਘ ਅਤੇ ਹਰਪ੍ਰੀਤ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਿਰਫ਼ ਬੂਟੇ ਲਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਹਨਾਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਕਰਨੀ ਚਾਹੀਦੀ ਹੈ। ਹਰੇਕ ਬੂਟਾ ਸਾਡੇ ਭਵਿੱਖ ਦਾ ਕੀਮਤੀ ਨਿਵੇਸ਼ ਹੈ। ਅੰਤ ਵਿੱਚ ਸਾਰੇ ਸਹਿਭਾਗੀਆਂ ਨੇ ਆਪਣੇ ਲਗਾਏ ਹੋਏ ਬੂਟਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਨਿਰੰਤਰ ਸੰਭਾਲ ਦੀ ਸ਼ਪਥ ਲਈ। ਇਸ ਮੌਕੇ ਰੋਹਿਤ ਕੁਮਾਰ, ਵਿਸ਼ਾਲ, ਅਰਜੁਨ, ਮੋਹਿਤ, ਸੁਰਜੀਤ, ਸੰਦੀਪ, ਵਿਸ਼ਣੂ, ਰਾਧਾ, ਅੰਕਿਤ ਤੇ ਅਭਿਸ਼ੇਕ ਵੀ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2