ਬਲਾਚੌਰ 16 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜਾਂ ਹੋ ਰਹੀਆਂ ਹੋਰ ਵੀ ਮਜ਼ਬੂਤ ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਸੂਬੇ ਅੰਦਰ ਸੱਤਾਧਾਰੀ ਪਾਰਟੀ ਦੇ ਮਜ਼ਬੂਤ ਪ੍ਰਭਾਵ ਦੇ ਬਾਵਜੂਦ ਅਜੇ ਮੰਗੂਪੁਰ ਨੇ ਆਪਣੀ ਸਰਗਰਮੀ ਨਾਲ ਬਲਾਚੌਰ ਨੂੰ ਸਿਆਸੀ ਨਕਸ਼ੇ ਤੇ ਚਮਕਾਇਆ ਹੈ। ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਨੇ ਨਵੇਂ ਵਰਕਰਾਂ ਅਤੇ ਆਗੂਆਂ ਨੂੰ ਸ਼ਾਮਲ ਕਰ ਪਾਰਟੀ ਦੀਆਂ ਜੜਾਂ ਨੂੰ ਵਧੇਰੇ ਮਜ਼ਬੂਤ ਕੀਤਾ ਹੈ। ਅਜੇ ਮੰਗੂਪੁਰ ਦੀ ਮਿਹਨਤ ਸਦਕਾ ਹੀ ਲੋਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਪਾਰਟੀਆਂ ਨੂੰ ਦਰ ਕਿਨਾਰੇ ਕਰ ਕਾਂਗਰਸ ਉੱਤੇ ਵਿਸ਼ਵਾਸ ਜਤਾ ਰਹੇ ਹਨ। ਬੀਤੇ ਦਿਨੀ ਸ਼ਹਿਰ ਬਲਾਚੌਰ ਦੇ ਵਾਰਡ ਨੰ-1 ਅਤੇ ਵਾਰਡ ਨੰ-2 ਤੋਂ ਹਰਪ੍ਰੀਤ ਹੈਰੀ ਅਤੇ ਰਾਣੀ ਵਿਜੇ ਆਪਣੇ ਸੈਂਕੜੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਜਸਪਾਲ ਕਾਲਾ, ਰਜਨੀ, ਮੀਨਾ ਕੁਮਾਰੀ, ਨਿਰਮਲਾ ਨਿੰਮੋ, ਬਲਜਿੰਦਰ, ਲਵਲੀ, ਬਲਵੀਰ, ਆਸ਼ੀ, ਮਨਜਿੰਦਰ ਕੌਰ, ਸੋਨੀ, ਕੁਲਦੀਪ ਕੌਰ, ਸੋਨੀਆ ਸ਼ਰਮਾ, ਸਾਗਰ ਜਨਾਗਲ, ਨੀਲਮ ਰਾਣੀ, ਨੀਲਮ ਰਾਣੀ, ਮੱਲਿਕਾ ਕੌਰ, ਪ੍ਰਦੀਪ, ਭਜਨ ਕੌਰ, ਕਮਲੇਸ਼, ਚਰਨਜੀਤ, ਅਵਤਾਰ ਸਿੰਘ, ਕੁਲਵਿੰਦਰ, ਏਕਤਾ, ਜੀਤੇ ਰਾਣੀ ਹਰਮਨਜੀਤ ਰਾਣਾਂ, ਜਸਵੀਰ ਆਦਿ ਪਰਿਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਬਾਰੇ ਜਾਣੂ ਕਰਵਾਇਆ ਜਿਸ ਤੇ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ., ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ., ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਬੀ.ਸੀ.ਸੀ., ਆਤਮਾ ਰਾਮ ਸੀਨੀਅਰ ਆਗੂ, ਨਰੇਸ਼ ਚੇਚੀ ਕੋਂਸਲਰ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਯਸ਼ਪਾਲ ਸ਼ਰਮਾ ਸੀਨੀਅਰ ਆਗੂ, ਪਾਨੀ ਕੁਮਾਰ ਕੋਂਸਲਰ, ਸੋਮਨਾਥ ਤੱਕਲਾ ਮੀਤ ਪ੍ਰਧਾਨ ਸ਼ਹਿਰੀ, ਪਵਨ ਕੁਮਾਰ ਪੱਪੂ, ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।



