ਨਵਾਂਸ਼ਹਿਰ /ਕਾਠਗੜ੍ਹ 14 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਸੂਰਾਪੁਰ ਵਿੱਚ ਸਵਰਗੀ ਨਰੇਸ਼ ਕੁਮਾਰ ਅਤੇ ਸਵਰਗੀ ਬਰਜੇਸ਼ ਕੁਮਾਰ ਸਪੋਰਟਸ ਕਲੱਬ ਵੱਲੋਂ ਤਿੰਨ ਦਿਨਾ ਕ੍ਰਿਕਟ ਟੂਰਨਾਮੈਟ ਕਰਵਾਇਆ | ਇਸ ਟੂਰਨਾਮੈਟ ਦੇ ਉਦਘਾਟਨ ਸਰਪੰਚ ਕਸ਼ਮੀਰੀ ਲਾਲ ,ਬਾਬੂ ਮੁਲਖ ਰਾਜ , ਸਾਬਕਾ ਸਰਪੰਚ ਗਿਆਨ ਚੰਦ , ਡਾਕਟਰ ਸੁਭਾਸ਼ ਭੂੰਬਲਾ, ਸਰਪੰਚ ਕਾਬਲ ਠੇਕੇਦਾਰ , ਨਰਿੰਦਰ ਪੰਜਾਬ ਪੁਲਿਸ, ਦੇਵ ਰਾਜ ਭੂੰਬਲਾ ਵੱਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ
ਨਾਲ ਪਿੰਡ ਦੇ ਪਤੰਵਤੇ ਤੇ ਮੋਹਤਬਰ ਮੌਜੂਦ ਰਹੇ | ਉਨ੍ਹਾਂ ਨੇ ਖਿਡਾਰੀਆਂ ਖੇਡਾਂ ਦੇ ਵੱਲ ਜ਼ਿਆਦਾ ਤੋਂ ਜਿਆਦਾ ਆਕਰਿਸ਼ਤ ਹੋਣ ਦੇ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਖੇਡਾਂ ਦਾ ਅਹਿਮ ਸਥਾਨ ਹੈ | ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦੀਆਂ ਹਨ | ਉਨ੍ਹਾਂ ਨੇ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਰੁੱਚੀ ਰੱਖਣ ਦੇ ਲਈ ਪ੍ਰੇਰਿਤ ਕੀਤਾ |


