ਬਲਾਚੌਰ, 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) –
ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਨਵ ਨਿਯੁਕਤ ਕੀਤੇ ਗਏ ਕਾਰਜਕਾਰੀ ਪ੍ਰਧਾਨ ਦਾ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਣ ਹਿੱਤ ਇੱਕ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਹਲਕਾ ਬਲਾਚੌਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਚੌਧਰੀ ਵਿਜੇ ਭਾਟੀਆ ਭਾਜਪਾ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਸੈੱਲ ਦੀ ਅਗਵਾਈ ਹੇਠ ਖਾਲਸਾ ਫਾਰਮ ਬਲਾਚੌਰ ਪਹੁੰਚਣ ਤੇ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਾਰਟੀ ਦੇ ਵਰਕਰਾਂ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਤਰਾਂ ਕਮਰ ਕੱਸਣ ਲਈ ਕਿਹਾ ਤਾਂ ਜੋ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਉਨਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਦੇਸ਼ ਦੇ ਸਰਬਪੱਖੀ ਵਿਕਾਸ ਹਿੱਤ ਬਹੁ ਗਿਣਤੀ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਉੱਥੇ ਸਮੁੱਚੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦੇ ਸਲਾਘਾਯੋਗ ਉਪਰਾਲੇ ਨਾਲ ਆਉਣ ਵਾਲੇ ਸਮੇਂ ਦੌਰਾਨ ਸਮੁੱਚੀ ਭਾਜਪਾ ਨੂੰ ਵੱਡੀ ਮਜਬੂਤੀ ਮਿਲਣ ਦੇ ਅਸਾਰ ਪਾਏ ਜਾ ਰਹੇ ਹਨ। ਚੌਧਰੀ ਵਿਜੇ ਭਾਟੀਆ ਅਤੇ ਸਮੁੱਚੇ ਆਗੂਆਂ ਨੇ ਜਿੱਥੇ ਸਮੁੱਚੀ ਭਾਜਪਾ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਉਨ੍ਹਾਂ ਨਵ ਨਿਯੁਕਤ ਪ੍ਰਧਾਨ ਅਸਵਨੀ ਸ਼ਰਮਾ ਨੂੰ ਵੀ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਚੌਧਰੀ ਵਿਜੇ ਭਾਟੀਆ ਭਾਜਪਾ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਸੈੱਲ, ਪੂਨਮ ਮਾਨਿਕ, ਰਜਿੰਦਰ ਬਿੱਟਾ, ਰਕੇਸ਼ ਕੁਮਾਰ, ਨੰਦ ਕਿਸ਼ੋਰ, ਕੇਵਲ ਕ੍ਰਿਸ਼ਨ, ਡਾਕਟਰ ਗੁਲਜਾਰਾ ਰਾਮ, ਵਰਿੰਦਰ ਸੈਣੀ, ਸੱਤ ਪਾਲ ਚੇਚੀ, ਪ੍ਰਿਤਪਾਲ ਬਜਾੜ, ਹਿੰਮਤ ਤੇਜਪਾਲ, ਅਸ਼ਵਨੀ ਬਲੱਗਨ, ਨਰਿੰਦਰ ਭਾਟੀਆ ਅਤੇ ਹੋਰ ਬਹੁਤ ਗਿਣਤੀ ਆਗੂ ਅਤੇ ਵਰਕਰ ਹਾਜ਼ਰ ਸਨ।


