ਤਰਨਤਾਰਨ – ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ਹਿਨਾਜ਼ ਸਿੰਘ, ਜੋ ਕਿ ਸ਼ੌਨ ਭਿੰਡਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਗ੍ਰਿਫਤਾਰ ਕਰਦੇ ਹੋਏ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ੌਨ ਭਿੰਡਰ ਦੀ ਭਾਲ ਦੇ ਮਾਮਲੇ ਵਿੱਚ ਅਮਰੀਕੀ ਜਾਂਚ ਏਜੰਸੀ FBI ਵੀ ਸ਼ਾਮਲ ਰਹੀ ਹੈ। ਇਸ ਗਿਰੋਹ ਨੇ ਕੋਲੰਬੀਆ ਤੋਂ ਅਮਰੀਕਾ ਤੇ ਕੈਨੇਡਾ ਵਿੱਚ ਕੋਕੀਨ ਤਸਕਰੀ ਕਰਕੇ ਭਾਰੀ ਨਫਾ ਕਮਾਇਆ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਸ਼ੌਨ ਭਿੰਡਰ ਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਾਥੀਆਂ ਦੀ ਗ੍ਰਫਤਾਰੀ ਤੋਂ ਬਾਅਦ ਸ਼ੌਨ ਭਿੰਡਰ ਭਾਰਤ ਭੱਜ ਗਿਆ, ਪਰ ਉਸ ਨੂੰ ਫੜਨ ਵਿੱਚ ਪੰਜਾਬ ਪੁਲਿਸ ਸਫਲ ਰਹੀ। ਪੁਲਿਸ ਨੇ ਇਹ ਕਾਰਵਾਈ ਅੰਤਰਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਸਮਰਥਨ ਨਾਲ ਕੀਤੀ।
ਇਹ ਅਭਿਆਨ ਪੰਜਾਬ ਸਰਕਾਰ ਅਤੇ ਪੁਲਿਸ ਦੇ ਨਸ਼ਿਆਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਨੂੰ ਦਰਸਾਉਦਾ ਹੈ। ਪੁਲਿਸ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਈ ਵੀ ਨਸ਼ਿਆਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਲਈ ਪਨਾਹਗਾਹ ਨਹੀਂ ਬਣਨ ਦੇਵੇਗਾ।
ਇਸ ਤੋਂ ਪਹਿਲਾਂ, 26 ਫਰਵਰੀ 2025 ਨੂੰ ਸ਼ੌਨ ਦੇ ਚਾਰ ਸਾਥੀਆਂ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।