
ਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਸਰਕਾਰ ਪਿਛਲੇ 3 ਸਾਲਾ ਚ ਸੜਕਾਂ ਦੀ ਮੁਰੰਮਤ ਕਰਨ ਦੀ ਯੋਜਨਾਬੰਦੀ ਹੀ ਕਰਨ ਵਿੱਚ ਲੱਗੀ ਹੋਈ ਹੈ ਪਰੰਤੂ ਹਲੇ ਤੱਕ ਹੋਇਆ ਕੁੱਝ ਵੀ ਨਹੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਂਨ ਅਜੇ ਮੰਗੂਪੁਰ ਨੇ ਪੱਤਰਕਾਰ ਭਾਈਚਾਰੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਮੈਂ ਖੁਦ ਸਮੇਂ ਸਮੇਂ ਸਿਰ ਆਪ ਸਰਕਾਰ ਨੂੰ ਹਲਕਾ ਬਲਾਚੌਰ ਦੀਆਂ ਟੁੱਟੀਆਂ ਸੜਕਾਂ ਬਾਰੇ ਜਾਣੂ ਕਰਵਾਉਂਦਾ ਰਿਹਾ ਹਾਂ ਪਰੰਤੂ ਆਪ ਸਰਕਾਰ ਨੇ ਜਿਵੇਂ ਕਸਮ ਹੀ ਖਾ ਲਈ ਹੋਵੇ ਕਿ ਉਨ੍ਹਾਂ ਨੂੰ ਲੋਕਾਂ ਦੀ ਜਾਨ ਦੀ ਕੋਈ ਫਿਕਰ ਹੀ ਨਹੀ ਹੈ। ਬੀਤੇ ਕੱਲ ਭੱਦੀ ਤੋਂ ਨੂਰਪੁਰ (ਸ਼੍ਰੀ ਆਨੰਦਪੁਰ ਸਾਹਿਬ) ਰੋਡ ਉੱਤੇ ਇੱਕ ਨੌਜਵਾਨ ਦਾ ਵਾਹਨ (ਛੋਟਾ ਹਾਥੀ) ਸੜਕ ਟੁੱਟਣ ਕਾਰਨ ਭੱਦੀ ਘਾਟੇ ਵਿੱਚ ਡਿਗ ਗਿਆ, ਪਰਮਾਤਮਾ ਦੇ ਸ਼ੁਕਰ ਵੱਜੋਂ ਕੋਈ ਜਾਨੀ ਨੁਕਸਾਨ ਨਹੀ ਹੋਇਆ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਪ੍ਰਸ਼ਾਸ਼ਨ ਨੂੰ ਇਸ ਟੁੱਟੀ ਸੜਕ ਦੀ ਮੁਰੰਮਤ ਕਰਵਾਉਣ ਲਈ ਕਿਹਾ ਗਿਆ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਅੰਦਰ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਆਪ ਸਰਕਾਰ ਆਪਣੇ ਕਾਰਜਕਾਲ ਦੇ 3 ਸਾਲ ਤੋਂ ਵੱਧ ਦਾ ਸਮਾਂ ਪੂਰਨ ਹੋਣ ਉਪਰੰਤ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰਨ ਸਕੀ। ਕਾਨੂੰਨ ਵਿਵਸਥਾ ਦੀ ਬਿਗੜੀ ਹਾਲਤ ਨੇ ਸੂਬਾ ਪੰਜਾਬ ਅੰਦਰ ਲੋਕਾਂ ਦਾ ਜੀਉਣਾਂ ਮੁਸ਼ਕਿਲ ਕਰ ਰੱਖਿਆ, ਨੌਜਵਾਨ ਵਰਗ ਹਬੇਰੋਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਰੁਝਾਨ ਵਧਾ ਰਿਹੈ। ਅਜੇ ਮੰਗੂਪੁਰ ਨੇ ਕਿਹਾ ਕਿ ਆਪ ਸਕਰਾਰ ਨੇ ਪੰਜਾਬ ਦਿਆਂ ਲੋਕਾਂ ਨਾਲ ਜੋ ਝੂਠੇ ਵਾਅਦੇ ਕੀਤੇ ਉਸ ਦਾ ਜਵਾਬ ਭਵਿੱਖ ਵਿੱਚ ਪੰਜਾਬੀਆਂ ਨੇ ਜ਼ਰੂਰ ਦੇਣਾ।


