ਹਲਕਾ ਬਲਾਚੋਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡਾਂ ਵਿੱਚ ਅਧੂਰੇ ਪਏ ਕਾਰਜ ਜਲਦ ਨੇਪਰੇ ਚਾੜ੍ਹੇ ਜਾਣਗੇ। ਕਟਾਰੀਆ

ਬਲਾਚੌਰ ,9 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਮੁੱਖ ਮੰਤਰੀ ਦੀ ਯੋਗ ਅਗਵਾਈ ਵਿੱਚ ਉਹਨਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਕਾਸ ਦੀ ਲੀਹਾਂ ਤੇ ਮੁੜ ਸਰਪਟ ਦੌੜ ਰਿਹਾ ਹੈ। ਇਸ ਲੜੀ ਦੇ ਤਹਿਤ ਅੱਜ ਬਲਾਕ ਸੜੋਆ ਦੀਆਂ 5 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ 9.50ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਆਰ.ਡੀ.ਓ.ਐਸ.ਸਕੀਮ ਵਿੱਚੋਂ ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਰਾਸ਼ੀ ਜਾਰੀ ਕੀਤੀ ਗਈ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਹਰੇਕ ਪਿੰਡ ਨੂੰ ਬਿਨਾਂ ਭੇਦਭਾਵ ਦੇ ਫੰਡ ਜਾਰੀ ਕੀਤੇ ਜਾਣਗੇ ਤਾਂ ਬਲਾਚੌਰ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਤੋ ਜਲਦ ਨੇਪਰੇ ਚਾੜੇ ਜਾ ਸਕਣ ਵਿਧਾਇਕਾ ਸੰਤੋਸ਼ ਕਟਾਰੀਆ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀ ਕਿਸੇ ਵੀ ਸਮੇਂ ਦਫ਼ਤਰ ਆ ਕਿ ਮਿਲ ਸਕਦੇ ਹੋ ਤੇ ਉਸ ਜਾਇਜ਼ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਸਮਾਧਾਨ ਕੀਤਾ ਜਾਵੇਗਾ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੀਆਂ ਗ੍ਰਾਮ ਪੰਚਾਇਤ ਪਿੰਡ ਘਮੌਰ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਲਈ 2.50 ਲੱਖ ਰੁਪਏ ਗ੍ਰਾਂਟ,ਪਿੰਡ ਰੁੜਕੀ ਮੁਗ਼ਲ ਗ੍ਰਾਮ ਪੰਚਾਇਤ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਵਾਸਤੇ 2.50 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਚਣਕੋਈ ਨੂੰ ਵਿਕਾਸ ਕਾਰਜ ਵਾਸਤੇ 50 ਹਜਾਰ ਮਹਿੰਦਪੁਰ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਵਾਸਤੇ 2.50 ਲੱਖ ਰੁਪਏ,ਪਿੰਡ ਛਦੌੜੀ ਨੂੰ ਗੰਦੇ ਪਾਣੀ ਦੀ ਨਿਕਾਸੀ ਵਾਸਤੇ 1.50 ਲੱਖ,ਰੁਪਏ ਦੀ ਰਾਸ਼ੀ ਦਿੱਤੀ |ਇਸ ਮੋਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਲਈ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਪਿਛਲੀਆਂ ਸਰਕਾਰਾਂ ਦੇ ਅਧੂਰੇ ਕਾਰਜ ਵੀ ਮੋਜੂਦਾ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਸ ਮੋਕੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਹਲਕਾ ਬਲਾਚੋਰ ਦੇ ਵਿਧਾਇਕਾ ਸ਼ੰਤੋਸ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾ ਦੀਆਂ ਕੋਸ਼ਿਸ਼ਾਂ ਦੇ ਸਦਕਾ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਦੇ ਚੈੱਕ ਪਿੰਡਾਂ ਨੂੰ ਦਿੱਤੇ ਗਏ ਹਨ ਇਸ ਮੌਕੇ ਆਪ ਆਗੂ ਅਸੋਕ ਕਟਾਰੀਆ,ਰਸ਼ਪਾਲ ਸਿੰਘ ਮੰਡੇਰ,ਪਰਮਿੰਦਰ ਸਿੰਘ ਘਮੌਰ,ਗੁਰਮੁਖ ਸਿੰਘ ਰੁੜਕੀ ਮੁਗਲ,ਜੋਗਾ ਸਿੰਘ ਸਰਪੰਚ ਮਹਿੰਦਪੁਰ,ਗੁਰਦੀਪ ਸਰਪੰਚ ਛਦੌੜੀ,ਚਰਨ ਸਿੰਘ ਛਦੌੜੀ,ਹੈਪੀ ਚਣਕੋਈ ਸੁਰਿੰਦਰ ਸਰਪੰਚ ਚਣਕੋਈ,ਅਮਰੀਕ ਚਣਕੋਈ,ਆਦਿ ਲੋਕ ਤੇ ਸਮੂਹ ਪਿੰਡਾਂ ਦੇ ਸਰਪੰਚ ਹਾਜਰ ਸਨ।


