Join
Sunday, March 29, 2026
Sunday, March 29, 2026

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ – ਰਾਜਵਿੰਦਰ ਸਿੰਘ ਲੱਕੀ

ਬਲਾਚੌਰ, 8 ਜੁਲਾਈ – (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਪਿੰਡ ਜੀਤਪੁਰ ਬਲਾਕ ਸੜੋਆ ਵਿਖੇ ਇਕ ਵਿਸ਼ਾਲ ਸਮਾਜਿਕ ਭਲਾਈ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਦਾ ਉਦੇਸ਼ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਸਕੀਮਾਂ ਨੂੰ ਜ਼ਮੀਨ ‘ਤੇ ਲਾਗੂ ਕਰਨਾ ਅਤੇ ਆਮ ਜਨਤਾ ਤੱਕ ਉਸਦੇ ਲਾਭ ਪਹੁੰਚਾਉਣਾ ਸੀ।ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ ‘ਤੇ ਲਾਭ ਦਿੱਤੇ ਗਏ। ਆਯੁਸ਼ਮਾਨ ਭਾਰਤ ਯੋਜਨਾ ਕੈਂਪ ਦੌਰਾਨ 125 ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ।ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 45 ਕਿਸਾਨਾਂ ਨੇ ਆਪਣੀ ਕੇ ਵਾਈ ਸੀ ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ।ਮਹਿਲਾਵਾਂ ਲਈ ਟੂਲ ਕਿੱਟ ਯੋਜਨਾ ਤਹਿਤ 31 ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।ਈ-ਸ਼੍ਰਮ ਕਾਰਡ –ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾਵਾਂ ਕੇਵਲ ਦਸਤਾਵੇਜ਼ੀ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਵ ਲਿਆ ਰਹੀਆਂ ਹਨ।ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ।ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ  ਪਿੰਡ ਪੱਧਰ ‘ਤੇ ਲਗਾਏ ਜਾਣਗੇ।ਇਸ ਮੌਕੇ ਦਿਨੇਸ਼ ਭਾਰਦਵਾਜ ਐਡਵੋਕੇਟ ਜਿਲਾ ਜਨਰਲ ਸਕੱਤਰ, ਅਜੈ ਕਟਾਰੀਆ ਖੁਰਦਾਂ, ਸੁਖਦੇਵ ਲਾਲ ਬੰਟੀ ਮੰਡਲ ਪ੍ਰਧਾਨ, ਐਡਵੋਕੇਟ ਅਮਨ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਪੰਕਜ ਕੁਮਾਰ ਪ੍ਰਧਾਨ ਯੁਵਾ, ਕੀਮਤੀ ਲਾਲ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਵਸਨੀਕ ਮੌਜੂਦ ਰਹੇ ਵੀ ਮੁੱਖ ਤੌਰ ‘ਤੇ ਹਾਜ਼ਰ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2