Join
Thursday, March 26, 2026
Thursday, March 26, 2026

ਖ਼ੂਨਦਾਨ ਹੀ ਜੀਵਨਦਾਨ  ਹੈ:- ਰਸ਼ਪਾਲ ਸਿੰਘ ਉਪ ਪ੍ਰਧਾਨ

ਖੂਨਦਾਨ ਨੂੰ ਸਿਹਤਮੰਦ ਜੀਵਨ ਦਾ ਆਧਾਰ ਬਣਾਉਣ ਲਈ ਅੱਗੇ ਆਉਣ 

ਨਵਾਂਸ਼ਹਿਰ 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਮਾਨਵ ਸੇਵਾ ਸੁਸਾਇਟੀ (ਰਜਿ) ਜੱਬੋਵਾਲ ਦੇ ਉਪ ਪ੍ਰਧਾਨ ਰਸ਼ਪਾਲ ਸਿੰਘ ਸੰਨਸੋਆਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਕੈਂਪ ਵਿੱਚ ਖ਼ੂਨ ਦੇਣ ਨਾਲ ਸਾਨੂੰ ਆਪਣੇ ਬਲੱਡ ਗਰੁੱਪ ਦਾ ਵੀ ਪਤਾ ਲਗਦਾ ਹੈ। ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਸ਼ਪਾਲ ਸਿੰਘ ਉਪ ਪ੍ਰਧਾਨ ਮਾਨਵ ਸੇਵਾ ਸੋਸਾਇਟੀ ਰਜਿ ਜੱਬੋਵਾਲ ਨੇ ਕਿਹਾ ਖ਼ੂਨਦਾਨ ਕਰਨ ਨਾਲ ਖ਼ੂਨਦਾਨੀ ਜਿਸ ਵੀ ਜ਼ਿੰਦਗੀ ਨੂੰ ਬਚਾਉਂਦਾ ਹੈ। ਉਹ ਬਚਾਈ ਹੋਈ ਜ਼ਿੰਦਗੀ ਵਿਚੋਂ ਕੋਈ ਆਪਣਾ ਵੀ ਹੋ ਸਕਦਾ ਹੈ। ਖ਼ੂਨਦਾਨ ਕਰਨ ਨਾਲ ਖ਼ਤਰਨਾਕ ਬਿਮਾਰੀਆਂ ਦੇ ਇਸ ਬਲੱਡ ਵਿਚੋਂ ਟੈੱਸਟ ਆਪ ਦੇ ਸਾਰੇ ਫ਼ਰੀ ਹੋ ਜਾਂਦੇ ਹਨ। ਉਨ੍ਹਾਂ ਨੇ ਬੇਨਤੀ ਕੀਤੀ ਖ਼ਾਸ ਕਰਕੇ ਨੌਜਵਾਨਾਂ ਨੂੰ ਖ਼ੂਨਦਾਨ ਵਰਗੇ ਸਮਾਜਿਕ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਦੋਂ ਖ਼ੂਨ ਦੀ ਥੈਲੀ ਕਿਸੇ ਲੋੜਵੰਦ ਵਿਅਕਤੀ ਨੂੰ ਚੜ੍ਹਾਈ ਜਾਂਦੀ ਹੈ ਤਾਂ ਕੋਈ ਵੀ ਇਹ ਨਹੀਂ ਜਾਣਦਾ ਕਿ ਖ਼ੂਨ ਕਿਸ ਜਾਤੀ ਜਾਂ ਧਰਮ ਵੱਲੋਂ ਕਿਸ ਨੂੰ ਦਿੱਤਾ ਗਿਆ ਹੈ, ਇਸ ਲਈ ਇਸ ਤੋਂ ਵਧੀਆ ਦਾਨ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਆਓ ਸਾਰੇ ਖ਼ੂਨਦਾਨ ਕਰੀਏ। ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਜੱਬੋਵਾਲ ਨੇ ਕਿਹਾ ਕਿ ਇਹ ਕੈਂਸਰ ਦੇ ਜੋਖ਼ਮ ਨੂੰ ਘਟਾਉਂਦਾ ਹੈ, ਵਾਧੂ ਕੈਲੋਰੀਜ਼ ਨੂੰ ਖ਼ਤਮ ਕਰਦਾ ਹੈ, ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਘਟਾਉਂਦਾ ਹੈ, ਜਿਗਰ ਨੂੰ ਨੁਕਸਾਨ ਪੁੱਜਣ ਤੋਂ ਰੋਕਦਾ ਹੈ, ਖ਼ੂਨ ਵਿੱਚ ਲੋਹੇ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ ਅਤੇ ਨਵੇਂ ਖ਼ੂਨ ਦੇ ਸੈੱਲ ਪੈਦਾ ਕਰਦਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪ ਖ਼ੂਨਦਾਨ ਕਰੀਏ। ਖ਼ੂਨਦਾਨ ਕਰਨ ਨਾਲ ਹਮੇਸ਼ਾ ਤਿੰਨ ਜ਼ਿੰਦਗੀਆਂ ਬਚਾਇਆਂ ਜਾਂ ਸਕਦੀਆਂ ਹਨ। ਹਰ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਖ਼ੂਨ ਦੀ ਘਾਟ ਸਦਕਾ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਬਚਾਇਆ ਜਾ ਸਕੇ । ਇਸ ਲਈ ਜੋਗ ਵਿਅਕਤੀ ਸਵੈ¸ਇੱਛੁਕ ਖ਼ੂਨਦਾਨ ਜ਼ਰੂਰ ਕਰੇ ਜੀ। ਅਖੀਰ ਵਿੱਚ ਉਹਨਾ ਨੇ ਕਿਹਾ ਕੇ ਖ਼ੂਨਦਾਨ ਹੀ ਜੀਵਨਦਾਨ  ਹੈ । ਮਾਨਵ ਸੇਵਾ ਸੁਸਾਇਟੀ ਜੱਬੋਵਾਲ ਜੋ ਭਲੇ ਦਾ ਕੰਮ ਕਰਦੀ ਮੇਰਾ ਅਤੇ ਮੇਰੇ ਪਰਿਵਾਰ ਦਾ ਹਰ ਤਰਾਂ ਦਾ ਸਹਿਯੋਗ ਇਸ ਸੁਸਾਇਟੀ ਨੂੰ ਹਮੇਸ਼ਾ ਰਹੇਗਾ ।

Related Articles

LEAVE A REPLY

Please enter your comment!
Please enter your name here

Latest Articles

2

2