Join
Saturday, March 28, 2026
Saturday, March 28, 2026

ਸਿੱਖਿਆ ਮੰਤਰੀ ਵਲੋਂ ਅਧਿਆਪਕ ਸਤਨਾਮ ਸਿੰਘ ਦਾ ਰਾਜ ਪੱਧਰੀ ਸਮਾਗਮ ਮੌਕੇ ਸਨਮਾਨ

ਨਵਾਂਸ਼ਹਿਰ 6 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )

ਮਾਤ ਭਾਸ਼ਾ ਸਿਰਫ਼ ਇਕ ਭਾਸ਼ਾ ਨਹੀਂ ਹੁੰਦੀ, ਇਹ ਸਾਡੀ ਪਛਾਣ, ਸੰਸਕਾਰ ਅਤੇ ਸੰਵੇਦਨਾਵਾਂ ਦਾ ਦਰਪਣ ਹੁੰਦੀ ਹੈ। ਇਹ ਸਾਡੀ ਪਛਾਣ ਦਾ ਸੂਤਰ ਹੈ। ਇਹ ਰਿਸ਼ਤੇ ਜੋੜਦੀ ਹੈ ਅਤੇ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਕੁਦਰਤੀ ਢੰਗ ਹੈ। ਮਾਤ ਭਾਸ਼ਾ ਰਾਹੀਂ ਹੀ ਇੱਕ ਬੱਚਾ ਆਪਣੀ ਪਹਿਲੀ ਸੋਚ ਬਣਾਉਂਦਾ ਹੈ ਅਤੇ ਵਿਅਕਤੀਗਤ ਵਿਕਾਸ ਦੀ ਸ਼ੁਰੂਆਤ ਕਰਦਾ ਹੈ। ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਸਨਮਾਨ ਦਿੰਦੇ ਹਾਂ, ਅਸੀਂ ਆਪਣੀ ਸੱਭਿਆਚਾਰਕ  ਵਿਰਾਸਤ  ਨੂੰ ਮਜ਼ਬੂਤ ਕਰਦੇ ਹਾਂ। ਮਾਂ-ਬੋਲੀ ਵਿੱਚ ਸਿੱਖਿਆ ਬੱਚਿਆਂ ਨੂੰ ਵਧੀਆ ਸਮਝ, ਯਾਦ-ਸ਼ਕਤੀ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਦੀ ਹੈ। ਇਸ ਲਈ ਮਾਤ ਭਾਸ਼ਾ ਦੀ ਸੰਭਾਲ਼ ਅਤੇ ਪ੍ਰਚਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ।ਪੰਜਾਬੀ ਦਾ ਰੁਤਬਾ ਉਸ ਦੇ ਪੁੱਤਰਾਂ ਦੀ ਘਾਲਣਾ ਸਦਕਾ ਹਮੇਸ਼ਾਂ ਬੁਲੰਦੀਆਂ ‘ਤੇ ਰਿਹਾ ਹੈ।ਮਾਂ-ਬੋਲੀ ਦੀ ਸੇਵਾ ਕਰਨਾ, ਉਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫ਼ੁੱਲਤ ਕਰਨਾ ਹਰ ਪੰਜਾਬੀ ਦੀ ਤਰਜੀਹ ਹੋਣੀ ਚਾਹੀਦੀ ਹੈ।ਮਾਂ-ਬੋਲੀ ਦੀ ਵਿਰਾਸਤ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਫ਼ਰਜ਼ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਤਿਕਾਰਤ ਅਧਿਆਪਕ ਸਤਨਾਮ ਸਿੰਘ (ਸਟੇਟ ਅਵਾਰਡੀ) ਹੈੱਡ ਟੀਚਰ ਬੱਬਰ ਦਲੀਪ ਸਿੰਘ ਸ.ਪ.ਸ. ਸਕੂਲ ਗੋਸਲ ਨੇ ਵਿਸ਼ੇਸ਼ ਪੱਤਰਕਾਰ ਮਿਲਣੀ ਦੌਰਾਨ ਕੀਤਾ। ਜਿਕਰਯੋਗ ਹੈ ਕਿ ਅਧਿਆਪਕ ਸਤਨਾਮ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪਿਆਡ ਤਹਿਤ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੜ੍ਹਨ ਸਮੱਗਰੀ ਤਿਆਰ ਕਰਨ ਹਿੱਤ ਮਿਲ਼ੇ ਸਨਮਾਨ ਨਾਲ਼ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਰੋਸ਼ਨ ਕੀਤਾ ਹੈ। ਸਚਮੁੱਚ ਹੀ ਮਾ: ਸਤਨਾਮ ਸਿੰਘ ਦੀ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਕਾਬਿਲ-ਏ-ਤਾਰੀਫ਼ ਹੈ।ਪਿਛਲੇ  22 ਸਾਲ ਤੋਂ ਅਧਿਆਪਨ ਦੇ ਕਿੱਤੇ ਨਾਲ਼ ਜੁੜੇ ਹੋਣ ਦੇ ਨਾਲ਼-ਨਾਲ਼ ਵਿਭਾਗ ਵਿੱਚ ਗੁਣਾਤਮਿਕ ਸਿੱਖਿਆ ਦੀ ਪ੍ਰਗਤੀ ਹਿੱਤ ਹਰ ਕਾਰਜ ਵਿੱਚ ਉਹਨਾਂ ਮੋਹਰੀ ਭੂਮਿਕਾ ਨਿਭਾਈ ਹੈ।ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਨ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਵਿਸ਼ੇ ਦੀਆਂ ਪਾਠ-ਪੁਸਤਕਾਂ ਨੂੰ ਨਵਿਆਉਣ,ਪ੍ਰਸ਼ਨ ਬੈਂਕ ਬਣਾਉਣ, ਅੰਤਰਰਾਸ਼ਟਰੀ ਪੰਜਾਬੀ ਉਲੰਪਿਆਡ ਦਾ ਪਾਠਕ੍ਰਮ ਤਿਆਰ ਕਰਨ, ਐੱਸ.ਸੀ.ਈ.ਆਰ.ਟੀ. ਪੰਜਾਬ ਨਾਲ਼ ਵਿਦਿਆਰਥੀਆਂ ਲਈ ਪੰਜਾਬੀ ਵਿਸ਼ੇ ਦੀ ਪੜ੍ਹਨ ਸਮੱਗਰੀ ਤਿਆਰ ਕਰਨ, ਅਧਿਆਪਕ ਸਿਖਲਾਈ ਕਰਵਾਉਣ ਵਿੱਚ ਮਾ: ਸਤਨਾਮ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ। ਮੌਜੂਦਾ ਸਮੇਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਬਤੌਰ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਕੰਮ ਕਰ ਕੇ ਜ਼ਿਲ੍ਹੇ ਨੂੰ ਵੀ ਅਗਵਾਈ ਪ੍ਰਦਾਨ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ।ਇਹਨਾਂ ਸਭ ਕੰਮਾਂ ਦੇ ਨਾਲ਼-ਨਾਲ਼ ਆਪਣੀ ਕਰਮ ਭੂਮੀ ਨੂੰ ਵੀ ਬੁਲੰਦੀਆਂ ‘ਤੇ ਲਿਜਾਣ ਦੇ ਯਤਨ ਜਾਰੀ ਰੱਖੇ ਜਾ ਰਹੇ ਹਨ ।ਸਕੂਲ ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਕੇ ਸਕੂਲ ਨੂੰ ਵੀ ਇਲਾਕੇ ਵਿੱਚ ਰੁਸ਼ਨਾਇਆ ਗਿਆ ਹੈ।ਇਸ ਤਹਿਤ ਸਾਲ 2024-25 ਵਿੱਚ ਬੱਬਰ ਦਲੀਪ ਸਿੰਘ ਸਪਸਸ ਗੋਸਲ ਨੂੰ ਸਿੱਖਿਆ ਵਿਭਾਗ ਦੁਆਰਾ ਉੱਤਮ ਸਕੂਲ ਪੁਰਸਕਾਰ ਨਾਲ਼ ਵੀ ਸਨਮਾਨਤ ਕੀਤਾ ਗਿਆ ਹੈ।

ਸਾਨੂੰ ਮਾਣ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਹੋਣਹਾਰ ਅਧਿਆਪਕ ਸਤਨਾਮ ਸਿੰਘ ਹਰ ਖ਼ੇਤਰ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਚਮਕਾਉਣ ਲਈ ਤਤਪਰ ਹੈ।

Related Articles

LEAVE A REPLY

Please enter your comment!
Please enter your name here

Latest Articles

2

2