Join
Saturday, March 28, 2026
Saturday, March 28, 2026

ਕਾਠਗੜ੍ਹ ਪੁਲਿਸ ਵੱਲੋਂ 114 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ :ਪਰਚਾ ਦਰਜ

ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )

ਥਾਣਾ ਕਾਠਗੜ੍ਹ ਪੁਲਿਸ ਨੂੰ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਤਵਾਜ ਸਰਕਲ ਅਫਸਰ ਬਲਾਚੌਰ ਦਾ ਇੱਕ ਟੈਲੀਫੋਨ ਆਇਆ ਕੀ ਉਹਨਾਂ ਨੂੰ ਕਿਸੇ ਖ਼ਾਸ ਮੁਖਬਰ ਦੀ ਇਤਲਾਹ ਤੇ ਸਮੇਤ ਐਕਸਾਈਜ਼ ਪਾਰਟੀ ਪਿੰਡ ਬਾਗੋਵਾਲ ਬਾਗੋਵਾਲ ਦੇ ਖੇਤ ਜਸਪਾਲ ਉਰਫ ਗੁੱਲਰ ਪੁੱਤਰ ਦੁਰਗਾ ਰਾਮ ਪਿੰਡ ਬਾਗੋਵਾਲ ਥਾਣਾ ਕਾਠਗੜ੍ਹ ਵਿੱਚ ਖੜ੍ਹੇ ਹਨ। ਜਿੱਥੇ ਕਿ ਕਾਫੀ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੋਈ ਹੈ ਜਿਸ ਦੇ ਤੁਰੰਤ ਹਰਕਤ ਵਿੱਚ ਆਉਂਦਿਆਂ ਏ ਐਸ ਆਈ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਦੱਸੇ ਹੋਏ ਥਾਂ ਤੇ ਪਹੁੰਚ ਗਏ ਅਤੇ ਰੇਡ ਕਰਨ ਤੇ ਭੰਗ ਦੇ ਬੂਟਿਆਂ ਵਿੱਚੋਂ ਤਿੰਨ ਪਲਾਸਟਿਕ ਦੇ ਥੈਲਿਆਂ ਵਿੱਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ 2 ਥੈਲਿਆਂ ਵਿੱਚੋਂ 45/45 ਕੁਲ 90 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕਿੰਗ ਵਿਸਕੀ ਜੋ ਖਾਸ਼ਾ ਇੰਡਸਟਰੀ ਕੰਪਨੀ ਅੰਮ੍ਰਿਤਸਰ ਪੰਜਾਬ ਦੀ ਬਣੀ ਹੋਈ ਸੀ ਅਤੇ ਇੱਕ ਥੈਲਾ ਪਲਾਸਟਿਕ ਦਾ ਜਿਸ ਵਿੱਚ 24 ਬੋਤਲਾਂ ਕੱਚ ਦੀਆਂ ਸਨ ਉਹ ਸ਼ਰਾਬ ਉਹ ਸ਼ਰਾਬ ਸੰਤਰਾ ਦੇਸੀ ਹਿਮਾਚਲ ਪ੍ਰਦੇਸ਼ ਵਿੱਚ ਵਿਕਣ ਯੋਗ ਬਰਾਮਦ ਹੋਈ ਜਿਨਾਂ ਦੇ ਬੈਚ ਨੰਬਰ ਮਿਟਾਏ ਹੋਏ ਸਨ ।ਪੁਲਿਸ ਨੇ ਜਸਪਾਲ  ਉਰਫ ਉਰਫ ਗੁੱਲਰ ਪੁੱਤਰ ਦੁਰਗਾ ਰਾਮ ਵਾਸੀ ਪਿੰਡ ਬਾਗੋਵਾਲ ਥਾਣਾ  ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਉਕਤ ਵੱਲੋਂ ਆਪਣੇ ਕਬਜੇ ਨਜਾਇਜ਼ ਸ਼ਰਾਬ ਕੁਲ 114 ਬੋਤਲਾਂ ਰੱਖਣ ਦੇ ਜੁਰਮ ਅਧੀਨ 61/1/ 14 ਐਕਸਾਈਜ਼ ਐਕਟ ਅਧੀਨ ਮੁਕਦਮਾ ਰਜਿਸਟਰ ਕਰਕੇ ਅਗੇਰਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Articles

LEAVE A REPLY

Please enter your comment!
Please enter your name here

Latest Articles

2

2