ਨਵਾਂਸ਼ਹਿਰ /ਕਾਠਗੜ੍ਹ 6 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )
ਗੁੱਜਰ ਬਰਾਦਰੀ ਬਹੁਤ ਇਮਾਨਦਾਰ ਤੇ ਬਹਾਦਰ ਕੌਮ ਹੈ। ਇਸ ਬਰਾਦਰੀ ‘ਚ ਬਹੁਤ ਮਹਾਨ ਤੇ ਸਤਿਕਾਰਯੋਗ ਸਖਸ਼ੀਅਤਾਂ ਹੋਈਆਂ ਹਨ ਜਿਨ੍ਹਾਂ ਨੇ ਸਮਾਜ ਦੀ ਤਰੱਕੀ ਲਈ ਬਹੁਤ ਯੋਗਦਾਨ ਪਾਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਕਾਠਗੜ੍ਹ ਵਿਖੇ ਆਪਣੇ ਨਜ਼ਦੀਕੀ ਕਾਬਲ ਸਿੰਘ ਚੇਚੀ (ਰਿਟਾ: ਏ.ਐੱਸ.ਆਈ. ਵਿਜੀਲੈਂਸ) ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਗੁੱਜਰ ਬਰਾਦਰੀ ਨਾਲ ਉਹਨਾਂ ਦਾ ਗੂੜਾ ਪਿਆਰ ਹੈ ਤੇ ਇਸ ਕੌਮ ਦੀ ਇਮਾਨਦਾਰੀ ਦਾ ਗੁਣ ਵੀ ਇੱਕ ਮਿਸਾਲ ਹੈ। ਇਸ ਮੌਕੇ ਕਾਬਲ ਸਿੰਘ ਚੇਚੀ ਦੇ ਪਰਿਵਾਰ ਵਲੋਂ ਰਾਣਾ ਕੇ.ਪੀ. ਸਿੰਘ ਅਤੇ ਅਸ਼ਵਨੀ ਸ਼ਰਮਾ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੋਪੜ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਰਿੰਦਰ ਚੇਚੀ, ਸੇਵਾ-ਮੁਕਤ ਐਕਸੀਅਨ ਪਰਮਾ ਨੰਦ ਖੇਪੜ, ਚਰਨਜੀਤ ਕਸਾਣਾ ਰਿਟਾ: ਕਾਨੂੰਗੋ, ਧਰਮ ਪਾਲ ਚੇਚੀ, ਮਨੋਹਰ ਲਾਲ ਪਟਵਾਰੀ, ਜਸਪਾਲ ਸਿੰਘ ਚੇਚੀ, ਨਰਿੰਦਰ ਚੇਚੀ, ਵਿੱਕੀ ਚੌਧਰੀ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਰਾਮ ਦਾਸ ਨਿੱਘੀ, ਅਜੈ ਪਾਲ ਚੌਧਰੀ ਬਲਾਚੌਰ ਐੱਮ.ਸੀ., ਧਰਮਵੀਰ ਬਾਗੋਵਾਲ, ਪਰਵੀਨ ਚੇਚੀ, ਮਨਜੀਤ ਸਿੰਘ ਭੋਲੂ ਆਦਿ ਪਰਿਵਾਰਕ ਮੈਂਬਰ ਤੇ ਪਤਵੰਤੇ ਹਾਜ਼ਰ ਸਨ।


