Join
Sunday, March 29, 2026
Sunday, March 29, 2026

ਭਾਰਤੀ ਜਨਤਾ ਪਾਰਟੀ ਵੱਲੋਂ ਵਾਰਡ ਨੰਬਰ 8 ਬਲਾਚੌਰ ਵਿਖੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਕੈਂਪ ਲਗਾਇਆ: ਐਡਵੋਕੇਟ ਰਾਜਵਿੰਦਰ ਲੱਕੀ 

ਬਲਾਚੌਰ 4 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਕ ਵਿਸ਼ੇਸ਼ ਸਹਾਇਤਾ ਕੈਂਪ ਜ਼ਿਲਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਬਲਾਚੌਰ ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਲਗਾਇਆ ਗਿਆ। ਪਰਵਿੰਦਰ ਕੁਮਾਰ ਭਿੰਦਾ ਕੌਂਸਲਰ,  ਰਾਜੀਵ ਆਨੰਦ ਰਾਜੂ, ਅਮਨ ਰਾਣਾ, ਵਰਿੰਦਰ ਰਜਵਾੜਾ, ਧਰੁਵ ਰਾਣਾ,  ਵਿਨੋਦ ਰਾਣਾ, ਵੱਲੋ ਇਸ ਕੈਂਪ ਨੂੰ ਲਗਵਾਉਣ ਲਈ ਵਿਸ਼ੇਸ਼ ਸਹਾਇਤਾ ਕੀਤੀ ਗਈ । ਵਾਰਡ ਵਾਸੀਆਂ ਵੱਲੋਂ ਇਸ ਕੈਂਪ ਨੂੰ ਲੇ ਕੇ ਭਾਰੀ ਉਤਸਾਹ ਵੇਖਣ ਨੂੰ ਮਿਲਿਆ।ਇਸ ਕੈਂਪ ਵਿੱਚ ਆਯੁਸ਼ਮਾਨ ਕਾਰਡ,    ਕਿਸਾਨ ਸਨਮਾਨ ਨਿਧੀ ਯੋਜਨਾ ਆਵਾਸ ਯੋਜਨਾ, ਇ ਸ਼ਰ੍ਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ,ਪ੍ਰਧਾਨ ਮੰਤਰੀ ਸੂਰਯਾ ਘਰ ਯੋਜਨਾ, ਟੂਲ ਕਿਟ, ਦੇ ਲਾਭ ਉਠਾਉਣ ਲਈ ਸਹਾਇਤਾ ਕੀਤੀ ਗਈ ਅਤੇ ਕਾਰਡ ਵੀ ਬਣਾ ਕੇ ਦਿੱਤੇ ਗਏ। ਇਸ ਮੌਕੇ ਤੇ ਪਰਵਿੰਦਰ ਕੁਮਾਰ ਭਿੰਦਾ ਕੌਂਸਲਰ ਵਲੋ ਸਾਰੇ ਵਾਰਡ ਵਾਸੀਆਂ ਦਾ ਅਤੇ ਕੈਂਪ ਵਿੱਚ ਸ਼ਾਮਿਲ ਹੋਏ ਅਜੈ ਕਟਾਰੀਆ ਜ਼ਿਲਾ ਉਪ ਪ੍ਰਧਾਨ, ਨਰੇਂਦਰ ਨਾਥ ਸੂਦਨ ਜ਼ਿਲਾ ਕੈਸ਼ੀਅਰ,ਪੰਕਜ ਕੁਮਾਰ ਜਿਲਾ ਯੂਥ ਪ੍ਰਧਾਨ, ਕੀਮਤੀ ਲਾਲ ਜਰਨਲ ਸਕੱਤਰ ਸਰਕਲ ਭੱਦੀ ਦਾ ਧੰਨਵਾਦ ਕੀਤਾ|

Related Articles

LEAVE A REPLY

Please enter your comment!
Please enter your name here

Latest Articles

2

2