Join
Wednesday, March 25, 2026
Wednesday, March 25, 2026

ਭਾਰ ਬਾਰਿਸ਼ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ 

ਨਵਾਂਸ਼ਹਿਰ /ਕਾਠਗੜ੍ਹ 1 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਸਕੂਲਾਂ ਵਿੱਚ ਵਿਦਿਆਰਥੀਆਂ ਨੂੰ 1 ਮਹੀਨੇ ਦੀਆਂ ਛੁੱਟੀਆਂ ਤੋਂ ਅੱਜ ਸਕੂਲ ਖੁੱਲਣ ਸਮੇਂ ਇਲਾਕੇ ਵਿੱਚ ਬੀਤੀ ਰਾਤ ਤੋਂ ਰਹੀ ਭਾਰੀ ਬਾਰਿਸ਼ ਕਾਰਨ ਅੱਜ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ। ਜਦੋਂ ਕੇ ਸਕੂਲਾਂ ਸਟਾਫ ਦਾ ਮੁਕੰਮਲ ਤੋਰ ਤੇ ਹਾਜਰ ਰਿਹਾ। ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਕਾਰਨ ਇਲਾਕੇ ਦੀਆਂ ਖੱਡਾਂ ਅਤੇ ਚੋਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ ਜਿਸ ਕਾਰਨ ਸਕੂਲੀ ਵਿਦਿਆਰਥੀਆਂ ਪੜ੍ਹਨ ਨਹੀਂ ਜਾ ਇੱਥੇ ਹੀ ਬਸ  ਨਹੀਂ ਇਸ ਬਾਰਿਸ਼ ਕਾਰਨ ਕਸਬਾ ਕਾਠਗੜ੍ਹ ਸਮੇਤ ਪੈਂਡੂ ਇਲਾਕੇ ਦੀਆਂ ਮਾਰਕੀਟਾਂ ਵਿੱਚ ਕੰਮ ਕਾਜ ਠੱਪ ਰਹੇ। ਅਤੇ ਬਾਅਦ ਦੁਪਹਿਰ ਬਾਰਿਸ਼ ਘਟਨ ਉਪਰੰਤ ਮਾਰਕੀਟਾਂ ਵਿੱਚ ਲੋਕਾਂ ਦੀ ਆਵਾਜਾਈ ਸੂਰ ਹੋ ਗਈ ।ਜਗਤੇਵਾਲ ਅਤੇ ਕਿਸ਼ਨਪੁਰ ਦੇ ਚੋਆਂ ਵਿੱਚ ਵੱਡੇ ਪਾੜ ਪੈ ਜਾਣ ਕਾਰਨ ਰੋਪੜ੍ਹ ਵੱਲੋਂ ਕਸਬਾ ਕਾਠਗੜ੍ਹ ਪਹੁੰਚਣ ਲਈ ਪਿੰਡ ਕਮਾਲਪੁਰ ਦੇ ਕੱਟ ਤੋਂ ਹੋ ਕੇ ਡੇਢ ਕਿਲੋਮੀਟਰ ਦਾ ਗੇੜ ਪਾ ਕੇ ਕਾਠਗੜ੍ਹ ਪਹੁੰਚਣਾ ਪਹਿਦਾ ਹੈ।ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ। ਇੱਥੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਲਈ ਕੋਈ ਆਰਜੀ ਸਹੂਲਤ ਦਿੱਤੀ ਜਾਵੇ।

Related Articles

LEAVE A REPLY

Please enter your comment!
Please enter your name here

Latest Articles

2

2