
ਬਲਾਚੌਰ 01 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) ਭਾਰਤੀ ਜਨਤਾ ਪਾਰਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਕ ਵਿਸ਼ੇਸ਼ ਸਹਾਇਤਾ ਕੈਂਪ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਪਿੰਡ ਟੱਪਰਿਆਂ ਖੁਰਦ ਵਿੱਖੇ ਲਗਾਇਆ ਗਿਆ |ਇਹ ਕੈੰਪ ਲਗਾਉਣ ਵਿੱਚ ਉਕਾਰ ਸਿੰਘ, ਸਤੀਸ਼ ਕੁਮਾਰ ਟੋਨੀ, ਅਸ਼ੋਕ ਕੁਮਾਰ, ਸੰਜੁ ਖੁਰਦਾਂ,ਗੁਰਮੀਤ ਸਿੰਘ, ਮਨੀ ਖੁਰਦਾਂ ਨੇ ਵਿਸ਼ੇਸ਼ ਸਹਾਇਤਾ ਅਤੇ ਸਹਿਯੋਗ ਦਿੱਤਾ ਗਿਆ | ਪਿੰਡ ਵਾਸੀਆਂ ਵੱਲੋਂ ਇਸ ਕੈਂਪ ਨੂੰ ਲੇ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ |ਇਸ ਕੈਂਪ ਵਿੱਚ ਆਯੁਸ਼ਮਾਨ ਕਾਰਡ, ਕਿਸਾਨ ਸਨਮਾਨ ਨਿਧੀ ਯੋਜਨਾ ਆਵਾਸ ਯੋਜਨਾ, ਇਸ਼ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ,ਪ੍ਰਧਾਨ ਮੰਤਰੀ ਆਵਾਸ ਯੋਜਨਾ, ਟੂਲ ਕਿਟ, ਦੇ ਲਾਭ ਉਠਾਉਣ ਲਈ ਸਹਾਇਤਾ ਕੀਤੀ ਗਈ ਅਤੇ ਕਾਰਡ ਵੀ ਬਣਾ ਕੇ ਦਿੱਤੇ ਗਏ | ਇਸ ਮੌਕੇ ਤੇ ਸਰਕਲ ਪ੍ਰਧਾਨ ਸੁਖਦੇਵ ਲਾਲ ਬੰਟੀ ਵਲੋ ਸਾਰੇ ਪਿੰਡ ਵਾਸੀਆਂ ਦਾ ਅਤੇ ਕੈਂਪ ਵਿੱਚ ਸ਼ਾਮਲ ਹੋਏ ਅਜੈ ਕਟਾਰੀਆ ਜ਼ਿਲਾ ਉਪ ਪ੍ਰਧਾਨ , ਨਰੇਂਦਰ ਨਾਥ ਸੂਦਨ ਜ਼ਿਲਾ ਕੈਸ਼ੀਅਰ,ਪੰਕਜ ਕੁਮਾਰ ਜਿਲਾ ਯੂਥ ਪ੍ਰਧਾਨ, ਕੀਮਤੀ ਲਾਲ ਜਰਨਲ ਸਕੱਤਰ ਸਰਕਲ ਭੱਦੀ ਦਾ ਧੰਨਵਾਦ ਕੀਤਾ |


