Join
Saturday, March 28, 2026
Saturday, March 28, 2026

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ

ਨਵਾਂਸ਼ਹਿਰ /ਬੰਗਾ 28 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਸਰਕਾਰ ਦੇ ਈ.ਪੀ.ਐੱਫ.ਓ. ਵਿਭਾਗ (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਜਲੰਧਰ ਜ਼ੋਨ ਵੱਲੋਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ. ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸ੍ਰੀ ਭੁਪਿੰਦਰ ਕੁਮਾਰ ਸਿੰਘ ਇੰਨਫੋਰਸਮੈਂਟ ਅਫਸਰ ਨੇ ਈ.ਪੀ.ਐਫ. ਦੇ ਲਾਭਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਯੋਜਨਾ ਨਾਲ ਜੁੜੇ  ਸਾਰੇ ਕਰਮਚਾਰੀਆਂ ਦੀ ਆਮਦਨ ਦਾ ਕੁਝ ਹਿੱਸਾ ਹਰ ਮਹੀਨੇ ਜਮ੍ਹਾਂ ਕਰਵਾਇਆ ਜਾਂਦਾ ਹੈ, ਜਿਸ ਨੂੰ ਸੇਵਾਮੁਕਤੀ ਤੋਂ ਬਾਅਦ ਕਢਵਾਇਆ ਜਾ ਸਕਦਾ ਹੈ। ਇਸ ‘ਚ ਇਕ ਹਿੱਸਾ ਕਰਮਚਾਰੀ ਦਾ ਹੁੰਦਾ ਹੈ, ਜਦਕਿ ਦੂਜਾ ਹਿੱਸਾ ਕੰਮ ਕਰਵਾਉਣ ਵਾਲੀ ਸੰਸਥਾ/ਕੰਪਨੀ ਨੂੰ ਜਮ੍ਹਾ ਕਰਵਾਉਣਾ ਹੁੰਦਾ ਹੈ, ਜਿਸ ‘ਤੇ ਸਰਕਾਰ ਵਲੋਂ ਤੈਅਸ਼ੁਦਾ ਵਿਆਜ ਦਿੱਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰ ਕਿਸੇ ਐਮਰਜੈਂਸੀ ਵਿੱਚ ਈ.ਪੀ.ਐਫ. ਫੰਡ ਨੂੰ ਆਸਾਨੀ ਨਾਲ  ਕਢਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ  ਸਕੀਮ ਵਿੱਚ ਵੀ ਈ.ਪੀ.ਐਫ. ਯੋਜਨਾ ਦੇ ਨਾਲ ਲੋਕਾਂ ਦੀ ਬੱਚਤ ਵਿੱਚ ਵਾਧਾ ਹੁੰਦਾ ਹੈ । ਹੁਣ ਈ.ਪੀ.ਐਫ. ਖਾਤਾ ਧਾਰਕ ਦੇ ਆਪਣੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਰਕਮ ਨੂੰ ਆਨਲਾਈਨ ਜਾਂ ਐਸ.ਐਮ.ਐਸ. ਰਾਹੀਂ ਵੀ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਪੈਨਸ਼ਨ ਅਤੇ ਮੌਤ ਦੇ ਕੇਸਾਂ ਵਿਚ ਵੀ ਵਿਭਾਗ ਵੱਲੋਂ ਤਹਿ ਸਮੇਂ ਵਿਚ ਖਾਤਾ ਧਾਰਕਾਂ ਨੂੰ ਉਹਨਾਂ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਹੋ ਜਾਂਦੀ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਈ.ਪੀ.ਐੱਫ.ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਵਿਸ਼ਾ ਮਾਹਿਰਾਂ  ਦਾ  ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ । ਉਹਨਾਂ ਆਸ ਪ੍ਰਗਟਾਈ ਕਿ ਸੰਸਥਾ ਕਰਮਚਾਰੀਆਂ ਨੂੰ ਈ.ਪੀ.ਐੱਫ ਜਾਗੁਰਕਤਾ ਸੈਮੀਨਾਰ ਦਾ ਲਾਭ ਮਿਲੇਗਾ । ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਕਮਲਜੀਤ ਸਿੰਘ ਈ.ਪੀ.ਐੱਫ. ਇੰਚਾਰਜ, ਸ੍ਰੀ ਸਕੇਤ ਕੁਮਾਰ ਸੀਨੀਅਰ ਸਹਾਇਕ, ਸ. ਜਸਵੰਤ ਸਿੰਘ ਮੰਡੇਰ  ਕੈਸ਼ੀਅਰ ਅਤੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਵੀ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles

2

2