Join
Saturday, March 28, 2026
Saturday, March 28, 2026

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ  ਤਿਉਂ-ਤਿਉਂ ਆਪ ਦੇ ਨੇਤਾਵਾਂ ਨੂੰ ਦਲਿਤ ਮੋਹ ਜਾਗਣਾ ਸ਼ੁਰੂ :  ਮੱਖਣ ਲਾਲ ਚੌਹਾਨ 

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਆਪ ਦੇ ਨੇਤਾਵਾਂ ਨੂੰ ਦਲਿਤ ਮੋਹ ਜਾਗਣਾ ਸ਼ੁਰੂ ਹੋ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪੰਜਾਬੀਆਂ ਦਾ ਭਰੋਸਾ ਗੁਆ ਲਿਆ ਹੈ ਕਿਉਕਿ ਇਨ੍ਹਾਂ ਦੇ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿਚ ਅੰਤਰ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਬਹੁਜਨ ਸਮਾਜ ਪਾਰਟੀ ਦਾ ਅਧਾਰ ਮਜਬੂਤ ਸੀ,ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੀ ਭੋਲੀ ਭਾਲੀ ਜਨਤਾ ਨੂੰ ਸਤਾ ਵਿੱਚ ਆਉਣ ਤੇ ਦਲਿਤ ਉਪ ਮੁੱਖ ਮੰਤਰੀ ਲਗਾਉਣ ਦਾ ਲਾਰਾ ਲਾਇਆ ਸੀ ਜੋ ਚੋਣਾਂ ਦੇ ਤਿੰਨ ਸਾਲ ਬੀਤਣ ਉਪਰੰਤ ਵੀ ਦਲਿਤ ਉਪ ਮੁੱਖ ਮੰਤਰੀ ਨਹੀਂ ਲਗਾਇਆ। “ਆਪ” ਦਾ ਇਹ ਲਾਰਾ ਵੀ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦੇ 15-15 ਲੱਖ ਪ੍ਰਤੀ ਵਿਆਕਤੀ ਬੈਂਕ ਖਾਤਾ ਦੀ ਤਰਾਂ ਜੁਮਲਾ ਹੀ ਸਾਬਤਾ ਹੋਇਆ ਹੈ।ਚੌਹਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਗਠਜੋੜ ਸਰਕਾਰ ਸਮੇਂ ਸ਼ੁਰੂ ਹੋਈ ਨਸ਼ਿਆਂ ਦੀ ਸਮੱਗਲਿੰਗ ਅਤੇ ਕਾਂਗਰਸ ਪਾਰਟੀ  ਦੀ ਸਰਕਾਰ ਸਮੇਂ ਵੀ ਜਿਉਂ ਦੀ ਤਿਉਂ ਬਰਕਰਾਰ ਰਹੀ।

Related Articles

LEAVE A REPLY

Please enter your comment!
Please enter your name here

Latest Articles

2

2