Join
Sunday, March 29, 2026
Sunday, March 29, 2026

ਮਲਟੀ ਪਰਪਜ਼ ਹੈਲਥ ਵਰਕਰ ਫੀ ਰੈਗੂਲਰ ਯੂਨੀਅਨ ਨੇ ਪੰਜਾਬ ਦੇ ਸਿਹਤ ਮੰਤਰੀ  ਡਾਕਟਰ ਬਲਵੀਰ ਸਿੰਘ ਨਾਲ ਕੀਤੀ ਮੀਟਿੰਗ।

ਬਲਾਚੌਰ 28 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਸੂਬਾ ਪ੍ਰਧਾਨ ਮੁਨੱਵਰ ਜਹਾਂ ਮਲੇਰਕੋਟਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 986 ਮਲਟੀ ਪਰਪਜ਼ ਹੈਲਥ ਵਰਕਰ( ਫੀ )ਰੈਗੂਲਰ ਯੂਨੀਅਨ ਪੰਜਾਬ ਨੂੰ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਡਾਕਟਰ ਬਲਵੀਰ ਸਿੰਘ, ਸਿਹਤ ਸਕੱਤਰ,ਕੁਮਾਰ ਰਾਹੁਲ,ਸਿਹਤ ਡਾਇਰੇਕਟਰ ਡਾਕਟਰ ਹਿਤੇਂਦਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਲਈ ਸਮਾਂ ਮਿਲਿਆ ਜਿਸ ਵਿੱਚ 986 ਯੂਨੀਅਨ ਵੱਲੋ ਵੱਖ ਵੱਖ ਮੰਗਾ ਸੰਬੰਧੀ ਵਿਚਾਰ ਕੀਤੇ ਗਏ।ਜਿਸ ਵਿੱਚ ਪੁਰਾਣੀਆਂ ਮਲਟੀ ਪਰਪਜ਼ ਹੈਲਥ ਵਰਕਰਾਂ (ਫੀ) ਜੌ ਕੇ 16-18 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰਦੀਆਂ ਨੇ ਸਿਹਤ ਵਿਭਾਗ ਵਿੱਚ ਦੁਬਾਰਾ ਪੇਪਰ ਦਿੱਤਾ ਤੇ ਆਪਣੀ ਯੋਗਤਾ ਅਨੁਸਾਰ ਰੈਗੂਲਰ ਅਸਾਮੀ ਤੇ ਵਾਪਿਸ ਓਸੇ ਅਸਾਮੀ ਤੇ ਜੁਆਇੰਨ ਕੀਤਾ,।ਜਿਕਰਯੋਗ ਹੈ ਕਿ ਇਹਨਾਂ ਹੈਲਥ ਵਰਕਰਾਂ ਦਾ ਕੰਮ ਕਰਨ ਦਾ ਸਥਾਨ,ਕੰਮ,ਮਹਿਕਮਾ ਦਾ ਕੋਈ ਬਦਲਾਓ ਨਹੀਂ। ਜਨਰਲ ਸਕੱਤਰ ਮਲਕੀਤ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਨੇ ਗੱਲ ਕਰਦਿਆਂ ਦੱਸਿਆ ਕਿ ਉਮਰਾਂ  ਅਤੇ ਤਨਖਾਹਾਂ ਨੂੰ ਦੇਖਦੇ ਹੋਏ ਅਤੇ  ਇਹਨਾਂ ਪੁਰਾਣੀ ਹੈਲਥ ਵਰਕਰਾਂ ਤੇ ਨਵੇਂ ਸਿਰੇ ਤੋ  ਤਿੰਨ ਸਾਲ ਦਾ ਪਰਖ਼ਕਾਲ਼ ਦਾ ਸਮਾਂ ਨਾ ਲਗਾਇਆ ਜਾਵੇ ਅਤੇ ਪੰਜਾਬ ਸ੍ਕੇਲ ਅਨੁਸਾਰ ਤਨਖਾਹਾਂ ਦਿੱਤੀਆ ਜਾਣ।ਜਿਆਦਾ ਤਰ ਸਾਡੀਆਂ ਹੈਲਥ ਵਰਕਰਾਂ ਦੀ ਉਮਰ 40 ਸਾਲਾਂ ਤੋਂ ਵੱਧ ਹੋ ਚੁੱਕੀ ਹੈ,ਅਸੀ ਆਪਣੀ ਡਿਊਟੀ ਨੂੰ ਪਿਛਲੇ ਕਾਫੀ ਸਾਲਾਂ ਤੋਂ ਪੂਰੀ ਤਨਦੇਹੀ ਨਾਲ ਬੁਹਤ ਹੀ ਨਿਗੂਣੀਆਂ ਤਨਖਾਹਾਂ ਤੇ ਕਰਦੇ ਆ ਰਹੇ ਹਾਂ।ਸਾਨੂੰ ਸਾਡੀ ਉਮਰ ਅਤੇ ਪੁਰਾਣੇ ਤਜ਼ਰਬੇ ਨੂੰ ਦੇਖਦੇ ਹੋਏ ਤਰਸ ਦੇ ਆਧਾਰ ਤੇ ਸਾਡੀ ਮੰਗਾਂ ਨੂੰ ਮੰਨਿਆ ਜਾਵੇ।  ਜੌ ਪਿਛਲੀ ਕੀਤੀ ਸਰਵਿਸ ਹੈ,ਓਸ ਸਮੇ ਨੂੰ ਹੁਣ ਵਾਲੀ ਸਰਵਿਸ ਵਿਚ ਜੋੜੀਆਂ ਜਾਵੇ।ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਮਲਟੀ ਪਰਪਜ਼ ਹੈਲਥ ਵਰਕਰ (ਫੀ )ਦੀਆਂ ਅਸਾਮੀਆਂ ਕੱਢੀਆਂ ਜਾਣ ਤਾਂ ਜੌ ਸਰਕਾਰ ਵੱਲੋਂ ਆਈਆਂ ਸਿਹਤ ਸਹੂਲਤਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪੋਹਨਚਾਇਆ ਜਾਵੇ।ਯੂਨੀਅਨ ਵੱਲੋ ਮੰਗ ਕੀਤੀ ਗਈ ਜਿਵੇਂ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ ਸਾਡੀ ਭਰਤੀ ਵਿੱਚੋ ਕੋਟਾ ਦਿੱਤਾ ਗਿਆ ਹੈ,ਓਸੇ ਤਰਜ਼ ਤੇ ਸਾਡੀਆਂ ਹੈਲਥ ਵਰਕਰਾਂ ਨੂੰ ਵੀ ਆਂਗਣਵਾੜੀ ਸੁਪਰਵਾਈਜ਼ਰ ,ਸਟਾਫ਼ ਨਰਸ ,ਮਾਸ ਮੀਡੀਆ ਅਫਸਰ ਦੀ ਭਰਤੀ ਵਿੱਚ 10% ਕੋਟਾ ਦਿੱਤਾ ਜਾਵੇ। ਸਾਰੀਆਂ ਮੰਗਾਂ ਤੇ ਚਰਚਾ ਹੋਣ ਤੇ ਮਾਣਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੇ ਯੂਨੀਅਨ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਬੁਹਤ ਜਾਇਜ ਨੇ ਤੇ ਮਾਨਣਯੋਗ ਹਨ,ਓਹਨਾ ਨੇ ਬੁਹਤ ਵਧੀਆ ਗੱਲਬਾਤ ਸੁਣਦੇ ਹੋਏ 986 ਮਲਟੀ ਪਰਪਜ਼ ਹੈਲਥ ਵਰਕਰ (ਫੀ )ਰੈਗੂਲਰ ਯੂਨੀਅਨ ਪੰਜਾਬ ਨਾਲ ਵਾਦਾ ਕੀਤਾ ਕਿ ਜਲਦੀ ਹੀ ਤੁਹਾਡੀ ਮੰਗ ਨੂੰ ਮੰਨ ਲਿਆ ਜਾਏਗਾ ਤੇ ਇਸ ਬਾਰੇ ਪਰਸੋਨਲ ਵਿਭਾਗ ਤੇ ਕੈਬਿਨੇਟ ਵਿੱਚ ਮਤਾ ਪਾਸ ਕਰਵਾ ਕੇ ਮੰਗਾਂ ਨੂੰ ਲਾਗੂ ਕਰਵਾਇਆ ਜਾਏਗਾ। ਇਸ ਮੌਕੇ ਤੇ ਯੂਨੀਅਨ ਸੂਬਾ ਆਗੂ ਮੁਨੱਵਰ ਜਹਾਂ ਮਲੇਰਕੋਟਲਾ,ਜਨਰਲ ਸਕੱਤਰ ਮਲਕੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ, ਮੈਂਬਰ ਜਸਪਾਲ ਕੌਰ ਲੁਧਿਆਣਾ ,ਸੰਦੀਪ ਕੌਰ ਮੋਹਾਲੀ, ਮੌਜ਼ੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2