ਬਲਾਚੌਰ 25 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਤੋਂ 50 ਸਾਲ ਪਹਿਲਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਦੇ ਸੰਬੰਧ ਵਿੱਚ ਪਾਰਟੀ ਦੇ ਕਾਰਜਕਰਤਾਵਾਂ ਦੀ ਮੀਟਿੰਗ ਕੀਤੀ ਗਈ। ਇਹ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਨਰੇਂਦਰ ਨਾਥ ਸੂਦਨ ਵਲੋਂ ਦਸਿਆ ਗਿਆ ਇਸ ਮੌਕੇ ਤੇ ਬੋਲਦੇ ਹੋਏ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਦੱਸਿਆਂ ਕਿ ਉਸ ਸਮੇਂ ਆਮ ਲੋਕਾਂ ਨੂੰ ਸੰਵਿਧਾਨ ਵਿੱਚ ਦਰਜ਼ ਮੌਲਿਕ ਅਧਿਕਾਰਾਂ ਤੋਂ ਵਾਂਝੇ ਕੀਤਾ ਗਿਆ ਇਸ ਮੌਕੇ ਅਮਨ ਕੌਸ਼ਲ ਐਡਵੋਕੇਟ ਜਰਨਲ ਸਕੱਤਰ ਨੇ ਦੱਸਿਆ ਕੀ ਵਿਰੋਧੀ ਧਿਰ ਦੇ ਆਗੂਆਂ ਸਮੇਤ ਲੋਕਾਂ ਦੀ ਗੱਲ ਕਰਨ ਵਾਲੇ ਹਰੇਕ ਇਨਸਾਨ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਇਸ ਮੌਕੇ ਦਿਨੇਸ਼ ਭਾਰਦਵਾਜ ਐਡਵੋਕੇਟ ਜਨਰਲ ਸਕੱਤਰ ਨੇ ਦੱਸਿਆ ਕਿ ਸੰਵਿਧਾਨ ਦੇ ਨਿਯਮਾਂ ਦਿਆਂ ਧੱਜੀਆਂ ਉਡਾਉਂਦੇ ਹੋਏ ਅਪਣੀ ਕੁਰਸੀ ਕਾਇਮ ਰੱਖਣ ਲਈ ਇਸ ਐਮਰਜੈਂਸੀ ਲਗਾਈ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਜੇ ਕਟਾਰੀਆ ਜਿਲ੍ਹਾਂ ਉਪ ਅਧਿਅਕਸ਼, ਪੰਕਜ ਕੁਮਾਰ ਜਿਲ੍ਹਾਂ ਯੂਥ ਪ੍ਰਧਾਨ, ਚੌਧਰੀ ਕੀਮਤੀ ਲਾਲ ਮਝੋਟ , ਸੋਨੀ ਗੜ੍ਹੀ ਕਾਨੂੰਗੋਆਂ, ਰਾਮ ਲਾਲ ਗੜ੍ਹੀ ਕਾਨੂੰਗੋਆਂ, ਰਾਮ ਟੌਂਸਾ, ਰਵੀ ਕੁਮਾਰ ਜੋਗੇਵਾਲ, ਜੋਗੀ ਜੱਟਪੁਰਾਂ ਆਦਿ ਵੀ ਸ਼ਾਮਿਲ ਹੋਏ।


