Join
Sunday, March 29, 2026
Sunday, March 29, 2026

ਸਮਾਜ ਸੇਵੀ ਪਰਵਿੰਦਰ ਬਤਰਾ ਨੇ 59ਵੇਂ ਜਨਮਦਿਨ ‘ਤੇ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ

— ਵਾਤਾਵਰਨ ਦੀ ਸੰਭਾਲ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ  – ਪਰਵਿੰਦਰ ਬਤਰਾ
— ਪਿਛਲੇ 8 ਸਾਲਾਂ ਤੋਂ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਬੂਟੇ ਲਗਾ ਕੇ ਮਨਾ ਰਹੇ ਹਨ ਜਨਮਦਿਨ 

ਨਵਾਂਸ਼ਹਿਰ, 25 ਜੂਨ(ਜਤਿੰਦਰ ਪਾਲ ਸਿੰਘ ਕਲੇਰ ) ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਅੱਜ ਵਿਸ਼ਵਾਸ ਸੇਵਾ ਸੋਸਾਇਟੀ ਅਤੇ ਸ਼ਿਆਮਾ ਸ਼ਿਆਮ ਸੰਕੀਰਤਨ ਮੰਡਲ ਦੇ ਸੰਸਥਾਪਕ ਅਤੇ ਪ੍ਰਧਾਨ ਪਰਵਿੰਦਰ ਬਤਰਾ ਨੇ ਆਪਣੇ 59ਵੇਂ ਜਨਮਦਿਨ ‘ਤੇ ਵਾਤਾਵਰਨ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਗੌਰਤਲਬ ਹੈ ਕਿ ਪਰਵਿੰਦਰ ਬਤਰਾ ਪਿਛਲੇ 8 ਸਾਲਾਂ ਤੋਂ ਲਗਾਤਾਰ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੋਧਾਰੋਪਨ ਮੁਹਿੰਮ ਤਹਿਤ  ਬੂਟੇ ਲਗਾ ਕੇ ਆਪਣਾ ਜਨਮਦਿਨ ਮਨਾਉਂਦੇ ਆ ਰਹੇ ਹਨ।

ਇਸ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅਤੇ ਸੰਚਾਲਕ ਅੰਕੁਸ਼ ਨਿਝਾਵਨ, ਧਾਰਮਿਕ ਉਤਸਵ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੇ. ਕੇ. ਦੱਤਾ, ਵਿਸ਼ਵਾਸ ਸੇਵਾ ਸੋਸਾਇਟੀ ਦੇ ਵਾਈਸ ਪ੍ਰਧਾਨ ਕਮਲਜੀਤ ਚਾਂਦਲਾ, ਅਖਿਲ ਭਾਰਤੀ ਭ੍ਰਸ਼ਟਾਚਾਰ ਨਿਰਮੂਲਨ ਸੰਘਰਸ਼ ਕਮੇਟੀ ਦੇ ਬਹਾਦੁਰ ਚੰਦ ਅਰੋੜਾ ਅਤੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਗ੍ਰੀਨ ਮੋਟੀਵੇਟਰ ਹਰਪ੍ਰੀਤ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਅੰਕੁਸ਼ ਨਿਝਾਵਨ ਨੇ ਕਿਹਾ ਕਿ ਪੌਧਾਰੋਪਣ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਧਰਤੀ ਮਾਤਾ ਪ੍ਰਤੀ ਸਮਰਪਿਤ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਆਪਣੇ ਜੀਵਨ ਦੇ ਮਹੱਤਵਪੂਰਨ ਮੌਕੇ ‘ਤੇ ਘੱਟੋ-ਘੱਟ ਇੱਕ ਪੌਧਾ ਲਗਾ ਕੇ ਉਸਦੀ ਸੰਜਮ ਨਾਲ ਦੇਖਭਾਲ ਕਰੇ। ਇਹ ਮੁਹਿੰਮ ਸਾਨੂੰ ਹਰੇ ਭਰੇ ਅਤੇ ਸਾਫ਼ ਭਵਿੱਖ ਵੱਲ ਲੈ ਜਾਵੇਗੀ। ਅੱਜ ਧਰਮ ਪ੍ਰਚਾਰਕ ਅਤੇ ਸਮਾਜ ਸੇਵੀ ਪਰਵਿੰਦਰ ਬਤਰਾ ਨੇ ਆਪਣੇ ਜਨਮਦਿਨ ‘ਤੇ ਡੀ.ਸੀ. ਦਫ਼ਤਰ ਸਾਹਮਣੇ ਪਾਰਕ ਵਿੱਚ ਹੇਬਿਕਸ, ਕਨੇਰ ਅਤੇ ਕਲੀ ਦੇ ਪੰਜ ਬੂਟੇ ਲਗਾ ਕੇ ਵਾਤਵਰਣ ਸੰਭਾਲ ਦਾ ਸੁਨੇਹਾ ਦਿੱਤਾ।
ਪਰਵਿੰਦਰ ਬਤਰਾ ਨੇ ਕਿਹਾ ਕਿ ਪ੍ਰਕ੍ਰਿਤੀ ਦਾ ਸੰਰਖਣ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜਨਮਦਿਨ ‘ਤੇ ਬੂਟੇ ਲਗਾਉਣਾ ਪ੍ਰਕ੍ਰਿਤੀ ਪ੍ਰਤੀ ਆਭਾਰ ਜਤਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਦੇਣ ਵੱਲ ਇੱਕ ਛੋਟਾ ਪਰ ਮੁਹੱਤਵਪੂਰਨ ਕਦਮ ਹੈ। ਮੈਨੂੰ ਖੁਸ਼ੀ ਹੈ ਕਿ ਐਸ.ਕੇ.ਟੀ. ਪਲਾਂਟੇਸ਼ਨ ਟੀਮ ਇਸ ਨੇਕ ਮੁਹਿੰਮ ਨੂੰ ਅਗੇ ਵਧਾ ਰਹੀ ਹੈ।
ਇਸ ਮੌਕੇ ਸੁਨੀਲ ਕਵਾਤਰਾ, ਕੁਲਵਿੰਦਰ ਸਿੰਘ, ਮੋਖਸ਼ ਬਤਰਾ, ਪਾਰਥ ਬਤਰਾ ਅਤੇ ਟੀਮ ਦੇ ਹੋਰ ਮੈਂਬਰ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2