Join
Monday, March 30, 2026
Monday, March 30, 2026

ਪਾਵਰਕੌਮ ਕਰਮੀਆਂ ਨੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਨਿੱਜੀਕਰਨ ਠੇਕਾ ਪ੍ਰਣਾਲੀ ਵਿਰੁੱਧ ਕੀਤਾ ਰੋਹ ਭਰਪੂਰ ਮੁਜ਼ਾਹਰਾ 

ਮੰਗਾ ਨਾ ਮੰਨਣ ਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ 

ਨਵਾਂਸ਼ਹਿਰ 25 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਨਿੱਜੀਕਰਨ ਅਤੇ ਆਊਟ ਸੋਰਸਡ ਠੇਕੇਦਾਰੀ ਪ੍ਰਣਾਲੀ ਦੀ ਨੀਤੀ ਰੱਦ ਕਰਵਾਉਣ ਲਈ ਬਿਜਲੀ ਕਾਮਿਆਂ ਨੇ ਪਾਵਰਕੌਮ /ਟਰਾਂਸਕੋ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਸਰਕਲ ਦਫਤਰ ਨਵਾਂਸ਼ਹਿਰ ਅੱਗੇ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਧਰਨਾ ਦਿੱਤਾ। (ਨਵਾਂਸ਼ਹਿਰ)ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਪੰ.ਰਾ.ਬਿ.ਬੋ. ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜਮ ਦੀਆਂ ਸੂਬਾ ਕਮੇਟੀ ਦੇ ਸੱਦੇ ਤੇ ਅੱਜ 25‌ ਜੂਨ ਨੂੰ ਸਰਕਲ ਨਵਾਂਸ਼ਹਿਰ ਦੇ ਦਫਤਰ ਅੱਗੇ ਸ਼੍ਰੀ ਨੰਦ ਲਾਲ ਸਰਕਲ ਪ੍ਰਧਾਨ ਟੀ.ਐੱਸ.ਯੂ. ਅਤੇ ਹਰਪ੍ਰੀਤ ਸਿੰਘ ਪਾਵਰਕਾਮ ਠੇਕਾ ਮੁਲਾਜਮ ਯੂਨੀਅਨ ਦੀ ਅਗਵਾਈ ਵਿੱਚ ਰੋਹ ਭਰਪੂਰ ਧਰਨਾ ਦੇ ਕੇ ਨਿਗਰਾਨ ਇੰਜੀਨੀਅਰ ਨਵਾਂਸ਼ਹਿਰ ਨੂੰ ਪਾਵਰਕਾਮ / ਟਰਾਂਸਕੋ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਭੇਜਣ ਲਈ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟੀ.ਐੱਸ.ਯੂ. ਦੇ ਸਰਕਲ ਸਕੱਤਰ ਸ਼੍ਰੀ ਹਰਜੀਤ ਸਿੰਘ ਅਤੇ ਪਾਵਰਕਾਮ ਠੇਕਾ ਮੁਲਾਜਮ ਯੂਨੀਅਨ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਮੈਨੇਜਮੈਂਟ ਅਤੇ ਸਰਕਾਰਾਂ ਵੱਲੋਂ ਮਹਿਕਮੇ ਵਿੱਚ ਕੀਤੀ ਜਾ ਰਹੀ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਲਈ, ਖਰੜ ਅਤੇ ਲਾਲੜੂ ਸਮੇਤ 10 ਡਵੀਜਨਾਂ ਦੇ ਨਿੱਜੀਕਰਨ ਦਾ ਫੈਸਲਾ ਰੱਦ ਕਰਾਉਣ ਲਈ ਸਮੂਹ ਠੇਕੇਦਾਰ ਅਤੇ ਆਊਟਸੋਰਸ ਕੰਪਨੀਆਂ ਨੂੰ ਮਹਿਕਮੇ ਵਿੱਚੋਂ ਬਾਹਰ ਕੱਢ ਕੇ ਸਾਲਾਂ ਅਰਸੇ ਤੋਂ ਆਊਟਸੋਰਸ ਦੇ ਰੂਪ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਮਹਿਕਮੇ ਵਿੱਚ ਪੱਕੀ ਭਰਤੀ ਕਰਾਉਣ ਲਈ ਸਮੂਹ ਰੈਗੂਲਰ ਅਤੇ ਠੇਕਾ ਕਾਮਿਆਂ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਮੁਤਾਬਿਕ 15 ਵੀ ਲੇਬਰ ਕਾਨਫਰੰਸ 1987 ਦੀਆਂ ਸਿਫਾਰਸ਼ਾਂ ਨੂੰ ਸ਼ਾਮਿਲ ਕਰਕੇ ਘੱਟੋਂ ਘੱਟ ਤਨਖਾਹ ਨਿਸ਼ਚਤ ਕਰਾਉਣ ਲਈ, ਲੇਬਰ ਕਾਨੂੰਨਾਂ ਵਿੱਚ ਕੀਤੀਆਂ ਕਾਮਾ ਦੋਵ੍ਹੇਂ ਸੋਧਾਂ ਰੱਦ ਕਰਾਉਣ ਲਈ, ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਹੱਕਾਂ ਤੇ ਮੜੀਆਂ ਪਾਬੰਦੀਆਂ ਰੱਦ ਕਰਾਉਣ ਲਈ, ਨਜਾਇਜ਼ ਤੋਰ ਤੇ ਦੋਹਰੀ ਸਜਾ ਦਿੰਦੇ ਹੋਏ ਦੁਬਾਰਾ ਡਿਸਮਿਸ ਕੀਤੇ ਗਏ ਪਟਿਆਲਾ ਸਰਕਲ ਦੇ ਦੋ ਆਗੂਆਂ ਨੂੰ ਬਹਾਲ ਕਰਾਉਣ ਲਈ, 01.01.2004 ਤੋਂ ਪਹਿਲਾਂ ਭਰਤੀ ਹੋਏ ਸਾਰੇ ਮੁਲਾਜਮਾਂ ਲਈ ਪਹਿਲੀ ਲਾਭਕਾਰੀ ਪੈਨਸ਼ਨ ਯੋਜਨਾ ਲਾਗੂ ਕਰਾਉਣ ਲਈ, ਟੈਕਨੀਕਲ ਕੰਮ ਕਰਦੇ ਆਊਟਸੋਰਸਡ ਕਾਮਿਆਂ ਨੂੰ ਸਕਿੱਲਡ (ਸਿਖਿਅਤ) ਮੰਨ ਕੇ ਪੂਰੀ ਤਨਖਾਹ ਅਤੇ ਸਹੂਲਤਾਂ ਦੁਆਉਣ ਲਈ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਮੰਨਵਾਉਣ ਅਤੇ ਮਿਤੀ 03 ਜੁਲਾਈ 2025 ਨੂੰ ਪਟਿਆਲਾ ਹੈੱਡ ਆਫਿਸ ਅੱਗੇ ਕੀਤੇ ਜਾ ਰਹੇ ਪਰਿਵਾਰਾਂ ਸਮੇਤ ਧਰਨੇ ਮੁਜਾਹਰੇ ਦੀ ਤਿਆਰੀ ਲਈ ਅੱਜ ਦਾ ਧਰਨਾ ਦਿੱਤਾ ਗਿਆ ਧਰਨੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਮੈਨੇਜਮੈਂਟ, ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ,ਮਜਦੂਰ, ਮੁਲਾਜਮ, ਵਿਦਿਆਰਥੀ, ਬੇਰੁਜਗਾਰ ਨੋਜਵਾਨ ਅਤੇ ਆਮ ਮਿਹਨਤਕਸ਼ ਲੋਕ ਵਿਰੋਧੀ ਨੀਤੀਆਂ ਵਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਮੰਗ ਕੀਤੀ ਕਿ ਜੇਕਰ ਉਪਰੋਕਤ ਮੰਗਾਂ ਮਸਲਿਆਂ ਨੂੰ ਹੱਲ ਨਾ ਕੀਤਾ ਤਾਂ ਮਿਤੀ 03 ਜੁਲਾਈ ਨੂੰ ਪਟਿਆਲਾ ਵਿਖੇ ਧਰਨਾ ਮੁਜਾਹਰਾ ਕਰਕੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਧਰਨੇ ਦੌਰਾਨ ਬੁਲਾਰੇ ਸਾਥੀ ਜਿਨ੍ਹਾਂ ਵਿਚ ਸਤਨਾਮ ਸਿੰਘ ਮਾਨ ਪ੍ਰਧਾਨ ਸੜੋਆ ਟੀ.ਐੱਸ.ਯੂ., ਮਦਨ ਲਾਲ ਸਕੱਤਰ ਮੰਡਲ ਗੜ੍ਹਸ਼ੰਕਰ, ਕਮਲ ਦੇਵ ਪ੍ਰਧਾਨ ਪੈਨਸ਼ਨਰ ਯੂਨੀਅਨ ਗੜ੍ਹਸ਼ੰਕਰ, ਰਾਮ ਪਾਲ ਸਾਬਕਾ ਆਗੂ ਟੀ.ਐੱਸ.ਯੂ. ਸ਼ਹਿਰੀ ਗੜ੍ਹਸ਼ੰਕਰ, ਸਵਰਨ ਸਿੰਘ, ਨਰੰਜਣ ਸਿੰਘ ਕੰਗ, ਵਿਜੈ ਕੁਮਾਰ ਸਰਕਲ ਵਿੱਤ ਸਕੱਤਰ ਨਵਾਂਸ਼ਹਿਰ,ਅਸ਼ਵਨੀ ਕੁਮਾਰ ਸਰਕਲ ਸਕੱਤਰ ਨਵਾਂਸ਼ਹਿਰ, ਪ੍ਰਧਾਨ ਕੁਲਵਿੰਦਰ ਅਟਵਾਲ, ਨਰਿੰਦਰ ਮਹਿਤਾ, ਅਮਰੀਕ ਸਿੰਘ ਪੈਨਸ਼ਨ ਸਕੱਤਰ,ਠੇਕਾ ਮੁਲਾਜਮ ਜਥੇਬੰਦੀ ਵੱਲੋਂ ਸੁਬਾਈ ਆਗੂ ਬਲਿਹਾਰ ਸਿੰਘ ਸੂਬਾ ਪ੍ਰਧਾਨ, ਹਰਪ੍ਰੀਤ ਸਿੰਘ ਕਨਵੀਨਰਠੇਕਾ ਮੁਲਾਜਮ ਨਵਾਂਸ਼ਹਿਰ, ਵਿਨੋਦ ਕੁਮਾਰ ਮੰਡਲ ਬੰਗਾ, ਲਖਵੀਰ ਸਿੰਘ ਡਵੀਜ਼ਨ ਗੜ੍ਹਸ਼ੰਕਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2