ਬਲਾਚੌਰ 25 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਲੰਬੂਆਂ ਨੂੰ ਡੇਢ ਲੱਖ ਰੁਪਏ ਦੀ ਗਰਾਂਟ ਵਾਲੀਬਾਲ ਦੇ ਗਰਾਊਂਡ ਵਾਸਤੇ ਦਿੱਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਨਵੇਂ ਤੋਂ ਨਵਾਂ ਕਦਮ ਉਠਾ ਰਹੀ ਹੈ,ਇਸੀ ਦੇ ਤਹਿਤ ਅੱਜ ਉਹਨਾਂ ਵੱਲੋਂ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਇਹ ਗਰਾਂਟ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਨੌਜਵਾਨ ਇਸ ਵਾਲੀਬਾਲ ਦੇ ਗਰਾਊਂਡ ਵਿੱਚ ਰੋਜ਼ਾਨਾ ਵਾਲੀਬਾਲ ਦੀ ਪ੍ਰੈਕਟਿਸ ਕਰਦੇ ਹਨ ਜਿੱਥੇ ਉਹਨਾਂ ਲਈ ਇੱਕ ਵਧੀਆ ਗਰਾਊਂਡ ਤਿਆਰ ਕਰਨ ਲਈ ਉਹਨਾਂ ਵੱਲੋਂ ਅੱਜ ਇਹ ਗਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ ਲਈ ਹਰ ਸੰਭਵ ਯਤਨ ਕਰਨ ਵਿੱਚ ਲੱਗੀ ਹੋਈ ਹੈ l ਸਰਕਾਰ ਵੱਲੋਂ ਪਿਛਲੇ ਦਿਨੀ ਨਵੀਂ ਖੇਡ ਪਾਲਿਸੀ ਲਿਆਂਦੀ ਗਈ ਹੈl ਸਕੂਲਾਂ ਅਤੇ ਪਿੰਡਾਂ ਵਿੱਚ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈl ਇਸ ਲਈ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਆਦਾ ਤੋਂ ਜਿਆਦਾ ਸਮਾਂ ਗਰਾਊਂਡ ਵਿੱਚ ਲਗਾਉਣ ਅਤੇ ਨਸ਼ੇ ਤੋਂ ਦੂਰ ਰਹਿਣ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਪਿੰਡ ਵਾਸੀ ਆਪਣਾ ਵੱਧ ਤੋਂ ਵੱਧ ਸਹਿਯੋਗ ਕਰਨ,ਜੇਕਰ ਉਹਨਾਂ ਦੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਉਹਨਾਂ ਨੂੰ ਦਿੱਤੀ ਜਾਵੇ,ਜਿਸ ਵਿੱਚ ਸੂਚਨਾ ਦੇਣ ਵਾਲੇ ਦਾ ਨਾਂਮ ਗੁਪਤ ਰੱਖਿਆ ਜਾਵੇਗਾl ਇਸ ਮੌਕੇ ਤੇ ਚੌਧਰੀ ਬੁੱਧ ਰਾਮ, ਵਾਸਦੇਵ, ਚੇਤਨ ਚੌਧਰੀ, ਬੌਬੀ,ਹਰਮੇਸ਼ ਲਾਲ ਸਰਪੰਚ,
ਪ੍ਰਸੋਤਮ ਲਾਲ ਪੰਚ,ਚਰਨ ਦਾਸ ਪੰਚ
ਭੀਮ ਸੈਨ ਪੰਚ,ਕਮਲਜੀਤ ਪੰਚ
ਕੁਸ਼ੱਲਿਆ ਦੇਵੀ ਪੰਚ,ਭਜਨੋ ਦੇਵੀ
ਡਾਇਰੈਕਟਰ ਭੱਦੀ ਜੋਨ,ਮਹਿੰਦਰ ਪਾਲ
ਅਸਵਨੀ ਕੁਮਾਰ,ਰਾਮ ਕਿਸ਼ਨ
ਰਬੰਸ ਲਾਲ, ਕ੍ਰਿਸ਼ਨਾ ਦੇਵੀ, ਕੇਵਲ ਰਾਮ, ਹੇਮ ਰਾਜ, ਰਾਜ ਕੁਮਾਰ ਏ ਐਸ ਆਈ , ਰਾਜ ਨੰਬੜਦਾਰ, ਅਸ਼ੋਕ ਕੁਮਾਰ, ਜਸਵਿੰਦਰ ਕੁਮਾਰ, ਰਿਸ਼ਿਤ, ਰਾਜਨ ਚੌਧਰੀ, ਮਿੰਦੋ ਦੇਵੀ, ਕਰਨ ਕੌਰ, ਰੋਸ਼ਨ ਲਾਲ, ਸੁਨੀਤਾ ਦੇਵੀ ਅਤੇ ਬਹੁ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।


