ਜਲੰਧਰ, 21ਜੂਨ (ਕਰਮਵੀਰ ਸਿੰਘ)- ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਖੇ ਪੀਰ ਬਾਬਾ ਲੱਖ ਦਾਤਾ ਸਰਕਾਰ ਦੇ ਦਰਬਾਰ ਤੇ ਬਾਬਾ ਸਿੱਧੂ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਸਾਈ ਨੂਰ ਜੀ ਫਗਵਾੜਾ ਵਾਲਿਆਂ ਦੀ ਪਾਰਟੀ ਵੱਲੋ ਨਕਲਾਂ ਅਤੇ ਹੋਰ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਉਹਨਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ। ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਬੋਬੀ, ਡਾਕਟਰ ਨਿਰਮਲ ਕੌਲ ਸਰਪੰਚ ਹਰੀਪੁਰ, ਸੁਰਿੰਦਰ ਸਿੰਘ ਪੰਚ, ਦਲਜੀਤ ਸਿੰਘ ਪੰਚ, ਮੇਜਰ ਸਿੰਘ, ਅਵਤਾਰ ਸਿੰਘ ਲਾਡੀ, ਡਾਕਟਰ ਵਰਿਆਮ ਸਿੰਘ, ਰਾਜਾ ਤਲਵੰਡੀ ਕਰਨੈਲ ਬਾਬਾ ਬਲਵਿੰਦਰ ਸਿੰਘ ਕੈਪਟਨ ਗੁਰਬਖਸ਼ ਸਿੰਘ ਸੋਹਣ ਲਾਲ ਸਤਨਾਮ ਸਿੰਘ ਸੋਨੂ ਬਾਬਾ ਅਵਤਾਰ ਸਿੰਘ ਤਾਰੀ ਚਰਨਜੀਤ ਸਿੰਘ ਮੀਕਾ ਬਾਬਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ


