ਜਲੰਧਰ, 20 ਜੂਨ (ਕਰਮਵੀਰ ਸਿੰਘ)-
ਵਿਕਾਸ ਕੀਤਾ ਹੈ ਵਿਕਾਸ ਕਰਾਂਗੇ ਦੀ ਲੜੀ ਦੇ ਤਹਿਤ ਗੁਰਦੁਆਰਾ ਸਾਧ ਸੰਗਤ ਜਵਾਹਰ ਨਗਰ ਵਾਲੀ ਗਲੀ ਬਣਾਉਣ ਦਾ ਕੰਮ ਜੋ ਕਰੀਬ 04 ਲੱਖ 08 ਹਜਾਰ ਦੀ ਲਾਗਤ ਨਾਲ ਬਣੇਗੀ ਦੇ ਕੰਮ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਕੋਟਲੀ ਐਮ.ਐਲ.ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ ਦੀ ਅਗਵਾਈ ਵਿੱਚ ਕਰਵਾਈ ਗਈ। ਜਿਸ ਦਾ ਉਦਘਾਟਨ ਰਜਿੰਦਰ ਕੌਰ ਕੌਂਸਲਰ ਨੇ ਰੀਬਨ ਕੱਟ ਕੇ ਕੀਤਾ। ਇਸ ਮੋਕੇ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਆਦਮਪੁਰ ਸ਼ਹਿਰ ਵਿੱਚ ਸਰਬਪੱਖੀ ਵਿਕਾਸ ਦੇ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਜਲਦ ਹੀ ਹੋਰਨਾਂ ਰਹਿੰਦੀਆਂ ਗਲੀਆਂ ਵਿੱਚ ਇੰਟਰਲੌਕਿੰਗ ਟਾਇਲਾਂ ਅਤੇ ਹੋਰ ਰਹਿੰਦੇ ਕੰਮ ਕਰਵਾ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਆਦਮਪੁਰ ਸ਼ਹਿਰ ਦੇ ਕਰੀਬ ਸਾਰੇ ਵਾਰਡਾਂ ਦੇ ਦੇ ਸਰਬਪੱਖੀ ਵਿਕਾਸ ਨੂੰ ਤਰਜੀਹੀ ਤੌਰ ’ਤੇ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾ ਦੇ ਨਾਲ ਕੌਂਸਲਰ ਭੁਪਿੰਦਰ ਸਿੰਘ ਭਿੰਦਾ, ਵਰੁਣ ਚੋਡਾ ਸੀਨੀਅਰ ਯੂਥ ਕਾਂਗਰਸੀ ਆਗੂ, ਕੌਂਸਲਰ ਜੋਗਿੰਦਰ ਪਾਲ, ਰਾਜੇਸ਼ ਕੁਮਾਰ ਰਾਜੂ, ਕੌਂਸਲਰ ਸ੍ਰੀਮਤੀ ਸੁਸ਼ਮਾ ਕੁਮਾਰੀ, ਕੁਲਦੀਪ ਸਿੰਘ ਸਿਹਰਾ, ਅਜੇ ਸ਼ਿੰਗਾਰੀ ਸੀਨੀਅਰ ਕਾਂਗਰਸੀ ਆਗੂ, ਪਰਮਜੀਤ ਸਿੰਘ ਸੋਢੀ ਸੀਨੀਅਰ ਕਾਂਗਰਸੀ ਆਗੂ, ਕੈਪਟਨ ਗੁਰਮੀਤ ਸਿੰਘ, ਕੁਲਦੀਪ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ ਲਾਲੀ, ਸੁਰਜੀਤ ਕੌਰ, ਸਵੀਟੀ, ਕਮਲਾ, ਅਨੂ, ਸੁਰਿੰਦਰ ਕੌਰ, ਰਵਿੰਦਰ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਚਰਨਜੀਤ ਸਿੰਘ, ਭੁਵਨੇਸ਼ ਕੁਮਾਰ, ਦੀਪਾ, ਸੁੱਚਾ ਸਿੰਘ, ਸੋਨੀ ਗਾਂਧੀ, ਓਮ ਪ੍ਰਕਾਸ਼ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਜਿਨ੍ਹਾ ਦਾ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ।


