ਬਲਾਚੌਰ 18 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਸਬ ਡਵੀਜ਼ਨ ਬਲਾਚੌਰ ਦੇ ਪਿੰਡ ਚੰਦਿਆਣੀ ਖੁਰਦ ਵਿੱਚ ਮੰਨਜੂਰ ਹੋਏ ਪਾਵਰਕਾਮ ਦੇ ਗਰਿੰਡ ਨੂੰ ਕਿਸੇ ਵੀ ਹੋਰ ਜਗ੍ਹਾ ਤਬਦੀਲ ਕਰਕੇ ਲਗਾਉਣਾ ਇਲਾਕੇ ਦੇ ਲੋਕਾਂ ਨਾਲ ਸਦਾ ਸਰ ਪੱਖ ਪਾਤ ਹੈ ਜੋ ਕਿ ਮੁਨਾਸਿਬ ਗੱਲ ਨਹੀ ਹੈ ਕਿਉਂਕਿ ਇਹ ਲੰਮੀ ਜੱਦੋਜਹਿਦ ਉਪਰੰਤ ਪਿੰਡ ਵਿੱਚ ਮੰਨਜੂਰ ਕਰਾਇਆ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਪਿੰਡ ਚੰਦਿਆਣੀ ਖੁਰਦ ਨਿਵਾਸੀ ਸਮਾਜ ਸੇਵੀ ਪ੍ਰੇਮ ਨਾਥ ਕਟਾਰੀਆ ਵਲੋਂ ਇੱਕ ਭਰਵੇ ਇੱਕਠ ਵਿੱਚ ਕੀਤਾ । ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜੇ ਗਏ ਪੱਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਇਲਾਕੇ ਦੇ 20 ਤੋਂ 25 ਪਿੰਡਾ ਨੂੰ ਬਿਜਲੀ ਸਪਲਾਈ ਪਿੰਡ ਕਰਾਵਰ ਤੋਂ ਆਉਂਦੀ ਹੈ ਅਤੇ ਹੁਣ ਬਿਜਲੀ ਖਪਤਕਾਰਾ ਵਿੱਚ ਕਾਫੀ ਜ਼ਿਆਦਾ ਵਾਧਾ ਹੋਣ ਕਾਰਨ ਅਕਸਰ ਹੀ ਖਪਤਕਾਰਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ।ਜਿਸ ਦੇ ਚੱਲਦਿਆ ਉਨ੍ਹਾਂ ਵਲੋਂ ਪਾਵਰ ਕਾਮ ਵਿਭਾਗ ਦੇ ਓਵਰਲੋਡ ਚੱਲਦੇ ਬਲਾਚੌਰ, ਭੱਦੀ, ਕਰਾਵਰ,ਸੜੋਆ ਅਤੇ ਕਾਠਗੜ੍ਹ ਗਰਿੰਡਾ ਉਪਰੋ ਵਾਧੂ ਲੋਡ ਨੂੰ ਵੰਡਾਉਣ ਲਈ ਇਹ ਗਰਿੱਡ ਪਾਸ ਕਰਾਇਆ ਸੀ ਅਤੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪਿੰਡ ਚੰਦਿਆਣੀ ਖੁਰਦ ਵਲੋਂ ਗਰਿੰਡ ਲਗਾਉਣ ਲਈ ਜਮੀਨ ਦਿੱਤੀ ਸੀ ਜਿਹੜੀ ਅਧਿਕਾਰੀਆ ਵਲੋਂ ਢੁਕਵੀ ਹੋਣ ਕਰਕੇ ਪਾਸ ਕੀਤੀ ਗਈ ਸੀ ਅਤੇ ਇਸੀ ਜਗ੍ਹਾਂ ਉਪਰ ਗਰਿੱਡ ਲਗਾਉਣ ਦਾ ਰਸਮੀ ਤੌਰ ਤੇ ਉਦਘਾਟਨ ਵੀ ਕੀਤਾ ਜਾ ਚੁੱਕਿਆ ਹੈ।
ਪ੍ਰੇਮ ਨਾਥ ਕਟਾਰੀਆ ਨੇ ਦੱਸਿਆ ਕਿ ਹੁਣ ਆਪਣੇ ਚਹੇਤਿਆ ਨੂੰ ਨਿੱਜੀ ਮੁਫਾਦ ਦੇਣ ਲਈ ਸਿਆਸੀ ਭੇਟ ਚੜਾ ਕੇ ਗਰਿੰਡ ਪਿੰਡ ਚੰਦਿਆਣੀ ਖੁਰਦ ਦੀ ਵਜਾਏ ਪਿੰਡ ਟੱਪਰੀਆ ਖੁਰਦ ਵਿੱਚ ਲਗਾਉਣਾ ਲਗਾਉਣਾ ਸੁਰੂ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾਂ ਹੁਣ ਇਸ ਗਰਿੰਡ ਨੂੰ ਲਗਾਉਣ ਦੀ ਯੋਜਨਾ ਬਣਾਈ ਹੈ ਉਹ ਜਗ੍ਹਾ ਗਰਿੰਡ ਲਈ ਢੁਕਵੀ ਵੀ ਨਹੀ ਹੈ ਕਿਉਂਕਿ ਬਰਸਾਤੀ ਚੋਅ ਦਾ ਪਾਣੀ ਜਿਸ ਪੁਲੀ ਰਾਹੀਂ ਨਿਕਾਸ ਹੁੰਦਾ ਹੈ ਉਥੇ ਹੀ ਮਿੱਟੀ ਦੀ ਕ੍ਰੀਬ 6 ਫੁੱਟ ਤੋਂ 8 ਫੁੱਟ ਤੱਕ ਭਰਤੀ ਪਾਈ ਜਾ ਰਹੀ ਹੈ ਜਿਸ ਨਾਲ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਕਈ ਪਿੰਡ ਜਿਵੇ ਸੰਡਰੇਵਾਲ, ਟੱਪਰੀਆ ਖੁਰਦ, ਖੁਰਦਾ ਆਦਿ ਵਿੱਚ ਵਰਸਾਤ ਦੇ ਦਿਨਾ ਅੰਦਰ ਹੜ੍ਹ ਵਰਗੇ ਹਾਲਤਾ ਪੈਦਾ ਹੋ ਸਕਦੇ ਹਨ ਉਥੇ ਹੀ ਇਸ ਅਣਢੁਕਵੀਂ ਜਗ੍ਹਾ ਉਪਰ ਪਾਈ ਮਿੱਟੀ ਦੀ ਭਰਤੀ ਉਪਰ ਵੱਡੀ ਬਿਲਡਿੰਗ ਦੀ ਉਸਾਰੀ ਕਰਨਾ ਗੈਰ ਵਾਜਿਬ ਹੈ ਅਤੇ ਇਸ ਜਗ੍ਹਾਂ ਵੱਡੇ ਟਰਾਂਸਫਾਰਮਰ ਜਿਨ੍ਹਾ ਦਾ ਵਜ਼ਨ ਕੀਬ 130 ਟਨ ਹੁੰਦਾ ਹੈ ਮਿੱਟੀ ਦੀ ਭਰਤੀ ਵਾਲੀ ਜਗ੍ਹਾ ਉਪਰ ਰੱਖੇ ਜਾਣਾ ਵੀ ਗੈਰ ਵਾਜਿਬ ਹੈ ਅਤੇ ਇਸ ਜਗ੍ਹਾ ਬਣਨ ਵਾਲੀ ਬਿਲਡਿੰਗ ਅਤੇ ਰੱਖੇ ਗਏ ਟਰਾਂਸਫਾਰਮਰ ਦੇ ਜਲਦੀ ਹੀ ਨੁਕਸਾਨ ਦਾ ਖਤਰਾ ਹੈ ਜਿਸ ਨਾਲ ਜਿੱਥੇ ਸਰਕਾਰੀ ਖਜ਼ਾਨੇ ਦੀ ਕਰੌੜਾ ਦੀ ਸੰਪਤੀ ਦਾ ਨੁਕਸਾਨ ਹੋਵੇਗਾ ਉਥੇ ਹੀ ਪਿੰਡ ਵਾਸੀ ਹੜ੍ਹ ਵਰਗੇ ਹਾਲਤਾ ਨਾਲ ਜੂਝਣਗੇ ਅਤੇ ਇਸ ਦੇ ਨਾਲ ਇਲਾਕੇ ਦੇ ਲੋਕਾਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਉਸੀ ਤਰ੍ਹਾਂ ਹੀ ਬਰਕਰਾਰ ਰਹੇਗੀ। ਉਨ੍ਹਾਂ ਜਨਹਿੱਤ ਅਤੇ ਸਰਕਾਰ ਦੇ ਹਿੱਤ ਵਿੱਚ ਅਪੀਲ ਕੀਤੀ ਕਿ ਸਰਕਾਰੀ ਖਜ਼ਾਨੇ ਦੇ ਕਰੋੜਾ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਗਰਿੰਡ ਦੀ ਮੌਜੂਦਾ ਜਗ੍ਹਾ ਦੀ ਚੰਗੇ ਤਰੀਕੇ ਨਾਲ ਨਿਰਪੱਖ ਅਧਿਕਾਰੀਆ ਰਾਹੀਂ ਪੜਤਾਲ ਕਰਾਈ ਜਾਵੇ ਅਤੇ ਇਸ ਜਗ੍ਹਾ ਦੀ ਵਜਾਏ ਪਹਿਲੇ ਮੰਨਜੂਰ ਹੋਈ ਪਿੰਡ ਚੰਦਿਆਣੀ ਖੁਰਦ ਦੀ ਢੁਕਵੀਂ ਜਗ੍ਹਾ ਉਪਰ ਗਰਿੱਡ ਲਗਾਇਆ ਜਾਵੇ ਕਿਉਂਕਿ ਇਹ ਜਗ੍ਹਾ ਦੀ ਧਰਤੀ ਠੋਸ ਹੈ, ਵਜ਼ਨ ਚੁੱਕਣ ਦੇ ਸਮਰੱਥ ਹੈ, ਕੋਈ ਵੀ ਮਿੱਟੀ ਦੀ ਨਵੀਂ ਭਰਤੀ ਦੀ ਜਰੂਰਤ ਨਹੀ ਹੈ ਅਤੇ ਇਹ ਜਗ੍ਹਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਸੜਕ ਦੀ ਹੱਦ ਉਪਰ ਸਥਿਤ ਹੈ ਜਿਸ ਦੀ ਚੌੜਾਈ 22 ਫੁੱਟ ਹੈ ਜਿਸ ਰਾਹੀਂ ਵੱਡੇ ਛੋਟੇ ਵਾਹਨ ਅਸਾਨੀ ਨਾਲ ਆਰ ਪਾਰ ਹੋ ਸਕਦੇ ਹਨ ਅਤੇ ਗਰਿੱਡ ਲਈ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੀ ਢੁਕਵੀਂ ਜਗ੍ਹਾ ਹੈ। ਇਸ ਮੌਕੇ ਸਰਪੰਚ ਦਰਸ਼ਨ ਰਾਮ ਦੇਦੜ ਮਦਨ ਲਾਲ ਚੇਚੀ, ਹਰਮੇਸ਼ ਲਾਲ ਬਾਗੜੀ, ਰਾਮ ਸ਼ਾਹ ਚੇਚੀ, ਅਨੰਤ ਰਾਮ ਨੰਬਰਦਾਰ, ਚਰਨਜੀਤ ਕੁੱਕੂ, ਰੋਸ਼ਨ ਲਾਲ ਚੇਚੀ, ਰੂਪ ਲਾਲ ਪੰਚ, ਬਾਲ ਕਿਸ਼ਨ ਕਟਾਰੀਆ, ਪਵਨ ਕੁਮਾਰ ਪੰਚ, ਪ੍ਰੇਮ ਚੇਚੀ, ਮਨੋਹਰ ਲਾਲ ਪੰਚ, ਸੋਹਣੀ ਭੁੰਬਲਾ, ਬੱਬੂ ਚੇਚੀ,ਬਿੱਟੂ ਪੰਚ ਵੀ ਮੌਜੂਦ ਸਨ।


