Join
Monday, March 30, 2026
Monday, March 30, 2026

ਸਰਕਾਰੀ, ਪ੍ਰਾਈਵੇਟ ਬਿਲਡਿੰਗਾਂ/ਨੈਸ਼ਨਲ ਹਾਈਵੇ/ਲਿੰਕ ਸੜਕਾਂ/ਦਰੱਖਤਾਂ ‘ਤੇ ਬਿਨ੍ਹਾਂ ਪ੍ਰਵਾਨਗੀ ਇਸ਼ਤਿਹਾਰ ‘ਤੇ ਰਹੇਗੀ ਪਾਬੰਦੀ

ਸ਼ਹੀਦ ਭਗਤ ਸਿੰਘ ਨਗਰ, 18 ਜੂਨ(ਜਤਿੰਦਰ ਪਾਲ ਸਿੰਘ ਕਲੇਰ )

ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਸਰਕਾਰੀ/ਪ੍ਰਾਈਵੇਟ ਬਿਲਡਿੰਗਾਂ/ਨੈਸ਼ਨਲ ਹਾਈਵੇ/ ਲਿੰਕ ਸੜਕਾਂ/ ਦਰੱਖਤਾਂ ‘ਤੇ ਸਬੰਧਤ ਵਿਭਾਗਾਂ ਅਤੇ ਮਾਲਕਾਂ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਲਗਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਅਜਿਹੇ ਇਸ਼ਤਿਹਾਰਾਂ/ਹੋਰਡਿੰਗਜ ਨਾਲ ਰਾਹਗੀਰਾਂ ਦਾ ਧਿਆਨ ਭਟਕਦਾ ਹੈ ਅਤੇ ਹਾਦਸੇ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਜਿਸ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਹੈ। ਇਹ ਹੁਕਮ 23 ਅਗਸਤ 2025 ਤੱਕ ਲਾਗੂ ਰਹੇਗਾ।

Related Articles

LEAVE A REPLY

Please enter your comment!
Please enter your name here

Latest Articles

2

2