
ਜਲੰਧਰ, (ਕਰਮਵੀਰ ਸਿੰਘ, ਸਦਾਨੰਦ ਸਾਬੀ)-
ਢੋਲ-ਤਾਲ ਸੱਭਿਆਚਾਰ ਸੱਥ ਆਦਮਪੁਰ ਵੱਲੋਂ ਛੇਵੇਂ ਲੋਕ ਨਾਚ ਭੰਗੜਾ ਗਿੱਧਾ ਸਿਖਲਾਈ ਕੈਂਪ ਦੇ ਆਖਰੀ ਦਿਨ ਬੜੀ ਸਫਲਤਾ ਪੂਰਕ ਸਮਾਪਤ ਹੋਇਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਟੀਵੇਟਰ ਦੇ ਮਾਲਕ ਸਰਪ੍ਰੀਤ ਸਿੰਘ ਤੇ ਮੈਡਮ ਹਰਪ੍ਰੀਤ ਕੌਰ, ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪਤਾਲ ਜਲੰਧਰ, ਕੁਨਰ ਬੁਟੀਕ ਆਦਮਪੁਰ ਦੇ ਮਾਲਕ ਪਰਮਿੰਦਰ ਕੌਰ, ਗਲੈਮ ਬਾਏ ਪਾਮ ਸੈਲੂਨ ਅਕੈਡਮੀ ਤੋਂ ਪਰਮਿੰਦਰ ਕੌਰ, ਡਾਕਟਰ ਨਿਰਮਲ ਕੌਰ ਅਸਿਸਟੈਂਟ ਪ੍ਰੋਫੈਸਰ ਕਲਚਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਰਦਾਰ ਰਣਜੀਤ ਸਿੰਘ ਪਹੁੰਚੇ ਸਨ। ਇਸ ਦੌਰਾਨ ਬੱਚਿਆਂ ਦੀ ਕਲਾ ਦਾ ਨਿਰੀਖਣ ਲਈ ਰੂਪ ਤਜਿੰਦਰ, ਡਾਕਟਰ ਰਿੰਕਾ ਰਾਣੀ, ਅਮਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਭੰਗੜਾ ਗਿੱਧਾ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਤੇ ਲੋਕ ਨਾਚ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਦਾਣਾ ਮੰਡੀ ਆਦਮਪੁਰ ਵਿਖੇ ਕੀਤੀ ਗਈ। ਜਿਸ ਵਿੱਚ ਪਿਛਲੇ 11 ਦਿਨ ਤੋਂ ਸਿਖਲਾਈ ਪ੍ਰਾਪਤ ਕਰ ਰਹੇ ਮੁੰਡੇ ਕੁੜੀਆਂ ਨੇ ਗਿੱਧੇ ਅਤੇ ਭੰਗੜੇ ਦੀ ਕਲਾ ਦੀ ਪੇਸ਼ਕਾਰੀ ਕੀਤੀ।ਸਮਾਪਤੀ ਸਮਾਰੋਹ ਤੇ ਕੈਂਪ ਵਿੱਚ ਆਏ ਹਰ ਬੱਚੇ ਨੇ ਸਟੇਜ ਤੇ ਪੇਸ਼ਕਾਰੀ ਦਿੱਤੀ। ਅਤੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਜੇਤੂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਢੋਲ-ਤਾਲ ਸਭਿਆਚਾਰਕ ਸੱਥ ਆਦਮਪੁਰ ਦੇ ਮੁੱਖ ਪ੍ਰਬੰਧਕ ਤੇ ਪ੍ਰਧਾਨ ਕਮਲ ਭਾਟੀਆਂ ਵੱਲੋਂ ਦੱਸਿਆ ਗਿਆ ਕਿ ਸਾਡੀ ਇਸ ਸਿਖਲਾਈ ਕੈਂਪ ਵਿੱਚ ਤਕਰੀਬਨ 277 ਦੀ ਤਰਕੀਬ ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਦਾ ਉਦੇਸ਼ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਦਾ ਹਿੱਸਾ ਬਣਨਾ ਅਤੇ ਆਉਣ ਵਾਲੀ ਪੀੜੀ ਨੂੰ ਆਪਣੇ ਲੋਕ-ਨਾਚ ਭੰਗੜੇ ਅਤੇ ਗਿੱਧੇ ਨਾਲ ਜੋੜਨਾ ਅਤੇ ਤੰਦਰੁਸਤ ਪੰਜਾਬ ਬਣਾਉਣਾ। ਉਸਨੇ ਦੱਸਿਆ ਕਿ ਮੈਂ ਪਿਛਲੇ 14 ਸਾਲਾਂ ਤੋਂ ਆਪਣਾ ਪੰਜਾਬੀ ਕਲਚਰ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਤੇ ਇਹ ਕੈਂਪ ਮੈਂ ਪਿਛਲੇ ਛੇ ਸਾਲ ਤੋਂ ਆਪਣੇ ਆਦਮਪੁਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਤੇ ਅਤੇ ਸਾਡੀ ਟੀਮ ਦੇ ਸਾਥ ਨਾਲ ਚੱਲ ਰਿਹਾ ਹਾਂ। ਇਹ ਕੈਂਪ ਹਰ ਸਾਲ ਜੋ ਜੂਨ ਮਹੀਨੇ ਗਰਮੀ ਦੀਆਂ ਛੁੱਟੀਆਂ ਵਿੱਚ ਲਗਾਇਆ ਜਾਂਦਾ ਹੈ।ਉਸਨੇ ਦੱਸਿਆ ਕਿ ਪੁਰਾਤਨ ਦੇ ਸਮੇਂ ਵਿੱਚ ਕਿਸਾਨ ਫਸਲ ਕੱਟਣ ਦੀ ਖੁਸ਼ੀ ਵਿੱਚ ਭੰਗੜੇ ਪਾਉਂਦਾ ਸੀ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਸਾਡਾ ਪੁਰਾਤਨ ਲੋਕ-ਨਾਚ ਹੈ। ਅਜੋਕੇ ਸਮੇਂ ਵਿੱਚ ਭਾਵੇਂ ਪੁਰਾਤਨ ਭੰਗੜੇ ਦੀ ਰੂਪ ਰੇਖਾ ਬਦਲ ਚੁੱਕੀ ਹੈ ਪਰ ਫਿਰ ਵੀ ਇਹ ਸਾਡੇ ਲੋਕਾਂ ਦਾ ਅਨਿਖੜਵਾਂ ਅੰਗ ਹੈ । ਕਮਲ ਭਾਟੀਆ ਨੇ ਸ਼ਹਿਰ ਵਾਸੀਆਂ ਦਾ ਤੇ ਮੁੱਖ ਤੌਰ ਤੇ ਦਾ ਮੋਟੀਵੇਟਰ ਦੇ ਮਾਲਕ ਸਰਪ੍ਰੀਤ ਸਿੰਘ ਤੇ ਮੈਡਮ ਹਰਪ੍ਰੀਤ ਕੌਰ ਤੇ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪਤਾਲ ਜਲੰਧਰ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਕੀਤਾ।ਉਨ੍ਹਾਂ ਵੱਲੋਂ ਵੀ ਕਿਹਾ ਗਿਆ ਕਿ ਅਸੀ ਕਮਲ ਨਾਲ ਹਮੇਸ਼ਾ ਹੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਾਂਗੇ।ਇਸ ਮੌਕੇ ਹੋਰਨਾ ਤੋਂ ਇਲਾਵਾ ਢੋਲ- ਤਾਲ ਸੱਭਿਆਚਾਰਕ ਸੱਥ ਆਦਮਪੁਰ ਦੇ ਮੈਂਬਰ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਕਮਲ ਭਾਟੀਆ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਉਸਤਾਦ ਨਿਤ ਬਾਵਾ, ਚਰਨਜੀਤ ਭੱਟੀ, ਰਵੀ ਦੀਪ, ਸੁਸ਼ਮਾ ਕੁਮਾਰੀ ਕੌਂਸਲਰ, ਅਸਮੀਤ, ਅਮਨਪ੍ਰੀਤ ਸਿੰਘ, ਸੋਨਾਲੀ, ਦਲਵਿੰਦਰ ਰਾਲਾ, ਰਾਜੇਸ਼ ਕੁਮਾਰ ਰਾਜੂ, ਨਵਰਾਜ, ਅਮਨ ਕਾਲਰਾ, ਮਹਕ, ਏੰਜਲ, ਅਮਨ ਨਾਜਰ, ਇਸ਼ਮੀਤ ਕੌਰ, ਕੇ.ਐਸ ਕਾਂਸ਼ੀ, ਸਾਹਿਲ, ਐਂਕਰ ਜਗਜੀਤ ਸਿੰਘ, ਹਰਮਨ, ਨਵਰਾਜ ਸਿੰਘ ਕੋਨਰ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।


