Join
Monday, March 30, 2026
Monday, March 30, 2026

ਰਾਹੋਂ 14 ਜੂਨ 2025 ਦਿਨ ਸ਼ਨੀਵਾਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਬਲਾਕ ਰਾਹੋਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ

ਨਵਾਂਸ਼ਹਿਰ /ਰਾਹੋਂ 15 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਮੀਟਿੰਗ ਦੀ ਸ਼ੁਰੂਆਤ ਵਿੱਚ ਗੁਜਰਾਤ ਅਹਿਮਦਾਬਾਦ ਏਅਰਪੋਰਟ ਤੇ ਦੁਰਘਟਨਾਂ ਨਾਲ਼ ਮਾਰੇ ਗਏ 241 ਯਾਤਰੀ ਅਤੇ 50  ਟ੍ਰੇਨੀ ਡਾਕਟਰਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ ਗਿਆ, ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ ਕਿਹਾ ਕਿ ਯਾਤਰੀਆਂ ਨਾਲ਼ ਭਰੇ ਜਹਾਜ਼ ਦਾ,ਏਅਰਪੋਰਟ ਤੋਂ ਬਾਹਰ ਜਾਂਦੇ ਹੀ ਡਾਕਟਰਾਂ ਦੇ ਹੋਸਟਲ ਉੱਤੇ ਜਾ ਡਿੱਗਣਾ ਐਨਾ ਭਿਆਨਕ ਹਾਦਸਾ ਰਿਹਾ ਕਿ ਇਸ ਕੁਝ ਸੈਕਿੰਡ ਦੀ ਦੁਰਘਟਨਾਂ ਵਿੱਚ 300 ਦੇ ਕਰੀਬ ਵਿਆਕਤੀ ਮਾਰੇ ਗਏ,ਜਿਹਨਾਂ ਵਿੱਚ ਬੱਚੇ ਬਜ਼ੁਰਗ,ਵਿਦੇਸ਼ੀ ਯਾਤਰੀ ਅਤੇ ਸੰਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ,

ਬਲਾਕ ਪ੍ਰਧਾਨ ਨੇ ਕਿਹਾ ਕਿ ਉਡਾਨ ਭਰਨ ਦੇ ਕੁਝ ਸੈਕਿੰਡ  ਬਾਅਦ ਹੀ ਜਹਾਜ਼ ਥਾਹੀਂ ਢੇਰੀ ਹੋ ਗਿਆ,ਜਦਕਿ ਜਹਾਜ਼ ਨੂੰ ਟੇਕ ਆਫ਼ ਤੋਂ ਪਹਿਲਾਂ ਕਈ ਤਰਾਂ ਦੇ ਸੇਫਟੀ ਟੈਸਟਾਂ ਵਿੱਚੋਂ ਲੰਘਣਾਂ ਪੈਂਦਾ ਹੈ ਤੇ ਫ਼ਿਰ ਜਾ ਕਿ ਉਡਾਨ ਦੀ ਇਜ਼ਾਜ਼ਤ ਦਿੱਤੀ ਜਾਂਦੀ ਹੈ,ਅਜੇਹੇ ਹਾਦਸੇ ਭਵਿੱਖ ਵਿੱਚ ਨਾ ਹੋਣ,ਇਹ ਜਾਂਚ ਦਾ ਵਿਸ਼ਾ ਹੈ,

ਜ਼ਿਲ੍ਹਾ ਚੇਅਰਮੈਨ ਡਾਕਟਰ ਟੇਕ ਚੰਦ ਸੈਣੀ ਨੇ ਸੂਬਾ ਕਮੇਟੀ ਵਲੋਂ ਪਿੰਡਾਂ ਸ਼ਹਿਰਾਂ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦੇ ਫ਼ੈਸਲੇ ਬਾਰੇ ਦੱਸਿਆ ਅਤੇ ਬਲਾਕ ਪ੍ਰਧਾਨ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦਾ ਇਹ ਫੈਸਲਾ ਕਾਬਿਲੇ ਤਾਰੀਫ਼ ਹੈ ਅਤੇ ਇਸ ਮੁਹਿੰਮ ਵਿੱਚ ਜ਼ਿਲ੍ਹੇ ਵਿੱਚ ਬਲਾਕ ਰਾਹੋਂ ਵਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ,

ਬਲਾਕ ਪ੍ਰਧਾਨ ਨੇ ਕਿਹਾ ਸਮਾਜ਼ ਵਿੱਚ ਕੁਝ ਸ਼ਰਾਰਤੀ ਅੰਸਰਾਂ ਵਲੋਂ ਪ੍ਰਸ਼ਾਸਨ ਨੂੰ ਪਿੰਡਾਂ ਵਾਲ਼ੇ ਡਾਕਟਰਾਂ ਖਿਲਾਫ਼ ਭੜਕਾਇਆ ਜਾ ਰਿਹਾ ਹੈ,ਸਰਕਾਰ ਦੇ ਨੁਮਾਇੰਦਿਆਂ ਵਲੋਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਗਲਤ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ,

ਅਸੀਂ ਸਾਫ ਕਰ ਦੇਣਾਂ ਚਾਹੁੰਦੇ ਹਾਂ,ਅਸੀਂ ਨਸ਼ਾ ਵੇਚਣ ਅਤੇ ਖਰੀਦਣ ਦੇ ਸਖ਼ਤ ਖਿਲਾਫ਼ ਹਾਂ,ਅਸੀਂ ਆਪਣੀਂ ਪ੍ਰੈਕਟਿਸ ਵਿੱਚ ਗ਼ੈਰ ਕਾਨੂੰਨੀ ਦਵਾਈਆਂ ਦਾ ਉਪਯੋਗ ਬਿਲਕੁਲ ਨਹੀਂ ਕਰਦੇ,ਜਿੱਥੇ ਕਿਤੇ ਕੋਈ ਵਿਆਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ,ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ,ਸਾਨੂੰ ਇਤਰਾਜ਼ ਨਹੀਂ,ਪਰ ਪਿੰਡਾਂ ਵਾਲ਼ੇ ਸਾਰੇ ਡਾਕਟਰਾਂ ਨੂੰ ਗਲਤ ਕਹਿਣਾ ਪ੍ਰਸ਼ਾਸਨ ਨੂੰ ਸ਼ੋਭਾ ਨਹੀਂ ਦੇਂਦਾ,

ਜ਼ਿਲ੍ਹਾ ਵਾਇਸ ਕੈਸ਼ੀਅਰ ਡਾਕਟਰ ਬਿਮਲ ਕੁਮਾਰ ਨੇ ਕਿਹਾ ਜ਼ਰੂਰਤ ਤੋਂ ਜਿਆਦਾ ਵਧ ਰਹੇ ਤਾਪਮਾਨ ਕਾਰਣ ਹਰ ਇੱਕ ਵਿਆਕਤੀ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ,ਬਲਾਕ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਵਲੋਂ ਆਏ ਦਿਨ ਕਿਸੇ ਨਾ ਕਿਸੇ ਸਥਾਨ ਤੇ ਰੁੱਖ ਲਗਾਏ ਜਾਂਦੇ ਹਨ,5 ਜੂਨ ਨੂੰ ਵੀ ਸੰਸਾਰ ਵਾਤਾਵਰਣ ਦਿਵਸ ਮੌਕੇ ਬਲਾਕ ਪ੍ਰਧਾਨ ਵਲੋਂ ਪਿੰਡ ਬੇਗ਼ਮਪੁਰ ਵਿੱਚ ਬੂਟੇ ਲਗਾਏ ਗਏ,ਸਾਨੂੰ ਵੀ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਵਿੱਚ ਸਹਿਯੋਗ ਦੇਣਾਂ ਚਾਹੀਦਾ ਹੈ,ਤਾਂ ਜੋ ਭਵਿੱਖ ਵਿੱਚ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ,

ਇਸ ਮੌਕੇ ਡਾਕਟਰ ਸੁਰਿੰਦਰ,ਡਾ.ਤਰਸੇਮ,ਡਾ.ਰਮਨ,ਡਾ. ਰਜਵਿੰਦਰ ਕੌਰ,ਡਾ.ਲਖਵਿੰਦਰ ਸਿੰਘ,ਡਾ. ਪਰਮਿੰਦਰ,ਡਾ.ਜਗਤਾਰ,ਡਾ.ਸੰਜੇ ਕੁਮਾਰ,ਡਾ.ਜਗਜੀਤ,ਡਾ.ਗੁਰਦੇਵ ਅਤੇ ਡਾ.ਨਿਰਮਲ ਸਿੰਘ ਆਦਿ ਹਾਜ਼ਿਰ ਸਨ.

Related Articles

LEAVE A REPLY

Please enter your comment!
Please enter your name here

Latest Articles

2

2