ਬਲਾਚੌਰ 14 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਵੀਜਨ ਬਲਾਚੌਰ ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਦੇ ਸਮੇਤ ਸਾਥੀ ਟੀਮ ਨੇ ਮੁਕੱਦਮਾ ਨੰਬਰ 82 ਮਿਤੀ 14.06.2025 ਅ/ਧ 21 ਐਨਡੀਪੀਐਸ ਐਕਟ ਥਾਣਾ ਸਿਟੀ ਬਲਾਚੌਰ ਬਰਖਿਲਾਫ ਮੁਕੇਸ਼ ਕੁਮਾਰ ਉਰਫ ਬਿੱਲਾ ਪੁੱਤਰ ਚੂਹੜ ਸਿੰਘ ਵਾਸੀ ਚੱਕ ਇਲਾਹੀ ਬਖਸ਼ ਥਾਣਾ ਰਾਹੋ, ਪ੍ਰਦੀਪ ਸਿੰਘ ਉਰਫ ਪੱਪੂ ਪੁੱਤਰ ਰਤਨ ਸਿੰਘ ਵਾਸੀ ਮਹਿਤਪੁਰ ਉਲੱਧਣੀ ਥਾਣਾ ਬਲਾਚੌਰ, ਸਰਬਜੀਤ ਸਿੰਘ ਪੁੱਤਰ ਹਰਜਿੰਦਰਪਾਲ ਵਾਸੀ ਜਾਨੀਵਾਲ ਥਾਣਾ ਰਾਹੋ ਦੇ ਦਰਜ ਕਰਕੇ ਦੋਸ਼ੀ ਪਾਸੋ 07 ਗ੍ਰਾਮ ਹੈਰੋਇਨ ਤੇ ਮੋਟਰਸਾਇਕਲ ਨੰਬਰ ਪੀ ਬੀ -20ਏ ਡੀ -0395 ਮਾਰਕਾ ਸਪਲੈਂਡਰ ਰੰਗ ਕਾਲਾ ਬਰਾਮਦ ਕਰਕੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਬੰਦ ਕੇਦਰੀ ਜੇਲ ਲੁਧਿਆਣਾ ਕੀਤਾ ਜਾ ਰਿਹਾ ਹੈ।


