Join
Monday, March 30, 2026
Monday, March 30, 2026

ਜੰਗਲ ਤੋਂ ਭਟਕਦਾ ਹੋਇਆ ਬਾਰਾਂ ਸਿੰਗਾਂ ਨਹਿਰ ਵਿੱਚ ਡਿੱਗਿਆ, ਨੌਜਵਾਨਾਂ ਨੇ ਬਾਹਰ ਕੱਢਿਆ 

 ਨਵਾਂਸ਼ਹਿਰ /ਕਾਠਗੜ੍ਹ 14 ਜੂਨ (ਜਤਿੰਦਰ ਪਾਲ ਸਿੰਘ ਕਲੇਰ )-

ਸਤਲੁਜ ਬਿਸਤ ਦੁਆਬ ਨਹਿਰ ਜੋ ਕਿ ਇਨੀ ਦਿਨੀ ਝੋਨੇ ਦੀ ਲਵਾਈ ਨੂੰ  ਲੈ ਕੇ ਭਾਰੀ ਮਾਤਰਾ ਵਿੱਚ ਨਹਿਰ ਵਿੱਚ ਪਾਣੀ ਭਰਿਆ ਹੋਇਆ ਹੈ | ਅੱਜ ਸਵੇਰ ਦੇ ਸਮੇਂ ਸ਼ਿਵਾਲਿਕ ਦੀ ਸੰਘਣੀ ਪਹਾੜੀਆਂ ਤੋਂ ਭਟਕਦਾ ਹੋਇਆਂ ਇਕ ਬਾਰਾਂ ਸਿੰਗਾਂ ਬਿਸਤ ਦੋਆਬਾ ਨਹਿਰ ਦੇ ਵਿੱਚ  ਡਿੱਗ ਗਿਆ | ਬਾਰਾਂ ਸਿੰਗਾਂ ਕਾਫੀ  ਕੋਸ਼ਿਸ਼ ਕਰਨ ਤੋਂ ਬਾਦ ਵੀ ਨਹਿਰ ਵਿੱਚੋਂ ਵਿੱਚੋਂ ਬਾਹਰ ਕੱਢਿਆ  | ਇਹ ਘਟਨਾ ਰੈਲਮਾਜਰਾ ਦੇ ਕੋਲ  ਹੈ | ਫਿਰ ਉਸ ਸਮੇਂ ਪਿੰਡ ਦੇ ਕੁਝ ਨੌਜਵਾਨਾਂ ਨੇ ਰੱਸੇ  ਲੈ ਕੇ ਨਹਿਰ ਵਿੱਚ ਡਿੱਗੇ ਬਾਰਾਂ ਸਿੰਗਾਂ ਨੂੰ  ਬੰਨ  ਕੇ ਬਾਹਰ ਕੱਢਿਆ | ਉਨ੍ਹਾਂ ਨੋਜਵਾਨਾਂ ਦੇ ਇਸ ਯਤਨ  ਦੀ ਲੋਕਾਂ  ਨੇ ਖੂਬ  ਪ੍ਰਸ਼ੰਸਾ  ਵੀ ਕੀਤੀ | ਉਸਨੂੰ ਨਹਿਰ ਵਿੱਚੋ ਕੱਢ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ  ਸੌਂਪ  ਦਿੱਤਾ ਗਿਆ | ਇਸ ਨੂੰ ਬਾਹਰ ਕੱਢਣ ਵਾਲਿਆਂ ਵਿੱਚ ਰਵੀ ਕੁਮਾਰ, ਲਾਲੂ ਦੇਵ, ਬਿੱਲੂ, ਘਨੱਈਆ ਰਾਮ, ਆਕਾਸ਼ ਕੁਮਾਰ, ਕੁਲਵੀਰ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles

2

2