ਚੋਰੀ ਕੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ
ਨਵਾਂਸ਼ਹਿਰ /ਕਾਠਗੜ੍ਹ 14 ਜੂਨ (ਜਤਿੰਦਰ ਪਾਲ ਸਿੰਘ ਕਲੇਰ )- ਕਸਬਾ ਕਾਠਗੜ੍ਹ ਦੀ ਸੰਘਣੀ ਆਬਾਦੀ ਵਿੱਚ ਸਥਿਤ ਪ੍ਰਾਚੀਨ ਧਾਰਮਿਕ ਸਥਾਨ ਪੀਰ ਗੁਪਤ ਸ਼ਾਹ ਦੇ ਦਰਬਾਰ ਨੂੰ ਚੋਰਾਂ ਨੇ ਦਿਨ ਦਿਹਾੜੇ ਨਿਸ਼ਾਨਾ ਬਣਾਇਆ | ਗੋਲਕ ਤੋਡ਼ ਕੇ ਉਸ ਵਿੱਚੋਂ ਨਕਦੀ ਚੋਰੀ ਕਰਕੇ ਲੈ ਗਏ | ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ | ਕੱਲ ਵੀਰਵਾਰ ਦਾ ਦਿਨ ਸੀ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਕਰ ਦਿੱਤਾ ਜੋ ਕਿ ਦੁਪਿਹਰ ਨੂੰ ਧੁੱਪ ਹੋਣ ਦੇ ਕਾਰਨ ਅਤੇ ਤਾਪਮਾਨ ਜਿਆਦਾ ਹੋਣ ਦੇ ਚੱਲਦੇ ਸੰਗਤ ਦਾ ਆਉਣਾ ਜਾਣਾ ਘਟ ਜਾਂਦਾ ਹੈ | ਇਸ ਧਾਰਮਿਕ ਸਥਾਨ ਤੇ ਪੱਕੇ ਤੌਰ ਕੋਈ ਵੀ ਸੇਵਾਦਾਰ ਨਹੀ ਰਹਿੰਦਾ | ਚੋਰਾਂ ਨੇ ਉੱਥੋ ਸੇਵਾਦਾਰ ਨਾ ਹੋਣ ਦੇ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ | ਗੁਆਢੀਆਂ ਦੇ ਘਰ ਵਾਲੀਆਂ ਉਕਤ ਧਾਰਮਿਕ ਸਥਾਨ ਤੇ ਸੇਵਾ ਕਰਦੇ ਹਨ | ਉਨਾਂ ਨੇ ਉੱਥੇ ਆ ਕੇ ਦੇਖਿਆ ਤਾਂ ਗੋਲਕ ਵਿੱਚ ਕੋਈ ਪੈਸਾ ਨਹੀ | ਜਦੋਂ ਦਰਬਾਰ ਤੇ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਚੋਰ ਚੋਰੀ ਕਰਦਾ ਹੋਇਆ ਨਜ਼ਰ ਆਇਆ | ਜਦੋਂ ਘਰ ਦੇ ਕੈਮਰੇ ਚੈਕ ਕੀਤੇ ਤਾ ਉਹ ਕਿਸ ਰਸਤੇ ਆਇਆ ਇਸ ਦੀ ਘਟਨਾ ਦੇ ਬਾਰੇ ਆਸ ਪਾਸ ਦੇ ਲੋਕਾਂ ਨੂੰ ਦੱਸਿਆਂ ਤਾਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਦਾ ਲਿਆ |


