ਬਲਾਚੌਰ 14 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੌਆ ਦੀ ਯੋਗ ਅਗਵਾਈ ਹੇਠ ਮਜਾਰੀ ਵਿਖੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਹਰੇਕ ਸ਼ੁੱਕਰਵਾਰ ਡੇਂਗੂ ਤੇ ਡੇਂਗੂ ਮਲੇਰੀਆ ਅਤੇ ਚਿੰਕਨਗੁਨੀਆ ਦੇ ਬਚਾਅ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਗਈ ਮਜਾਰੀ ਵਿੱਖੇ ਮਠਿਆਈ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਜੂਸ ਬਾਰਾਂ, ਰੈਸਟੋਰੈਂਟ, ਢਾਬਿਆਂ ਅਤੇ ਮੈਰਿਜ ਪੈਲੇਸਾਂ ਵਿੱਚ ਜਾਂ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਅਤੇ ਡੇਂਗੂ ਦੇ ਬਚਾਅ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ ਇਸ ਲਈ ਕੂਲਰਾਂ, ਫਰਿੱਜਾਂ, ਫਰਿੱਜਾਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ ਛੱਤਾਂ ਤੇ ਪਈਆ ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ, ਸਾਫ਼ ਸਫ਼ਾਈ ਰੱਖਣ ਲਈ ਕਿਹਾ ਗਿਆ ਡੇਂਗੂ ਦਾ ਲਾਰਵਾ ਮਿਲਣ ਉਪਰੰਤ ਵਾਰਨਿੰਗ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਧਿਆਨ ਰੱਖਣਾ ਲਈ ਕਿਹਾ ਗਿਆ ਇਸ ਮੌਕੇ ਤੇ ਮਲਟੀਪਰਪਜ ਹੈਲਥ ਵਰਕਰ ਵਿੰਦਰ ਕੁਮਾਰ, ਨਰਿੰਦਰ ਕੌਰ ਨੇ ਦੁਕਾਨਾਂ, ਜੂਸ ਬਾਰਾਂ, ਰੈਸਟੋਰੈਂਟ ਵਿਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ


