ਚੰਡੀਗੜ੍ਹ: ਦੋਵੇ ਜਥੇਦਾਰਾਂ ਨੂੰ ਲਾਂਭੇ ਕਰਨ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕੌਮ ਲਈ ਅੱਜ ਬਹੁਤ ਹੀ ਮੰਦਭਾਗਾ ਦਿਨ ਹੈ,ਜਦੋਂ ਸਿੱਖ ਕੌਮ ਦੀਆਂ ਮਹਾਨ ਪਦਵੀਆਂ ਤੇ ਸ਼ਿਸੋਵਤ ਦੋ ਮਹਾਨ ਸ਼ਖ਼ਸੀਅਤਾਂ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ
ਗਿਆਨੀ ਸੁਲਤਾਨ ਸਿੰਘ ਜਥੇਦਾਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕੁੱਝ ਰਾਜਸੀ ਆਗੂਆਂ ਦੀਆਂ ਰਾਜਸੀ ਇੱਛਾਵਾਂ ਪੂਰੀਆਂ ਨਾ ਕਰਨ ਦੇ ਬਦਲੇ ਵਜੋਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ਦਾ ਰਾਜਸੀ ਹਿਤਾਂ ਦੀ ਪੂਰਤੀ ਲਈ ਘਾਣ ਕੀਤਾ ਜਾ ਰਿਹਾ ਹੈ,ਉਸ ਦੀ ਪੁਰਜ਼ੋਰ ਸ਼ਬਦਾ ਵਿੱਚ ਨਿਖੇਧੀ ਕਰਦੇ ਹਾਂ।
ਭਾਈ ਵਡਾਲਾ ਨੇ ਕਿਹਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮਾ ਕਰ ਕੇ ਜਥੇਦਾਰਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਟੱਕਰ ਲਈ ਹੈ। ਉਨਾਂ ਨੇ ਕਿਹਾ ਹੈਕਿ ਆਗੂ ਆਪਣੇ ਹੰਕਾਰ ਵਿੱਚ ਗਲਤ ਫੈਸਲੇ ਲੈ ਰਿਹਾ ਹੈ। ਉਨ੍ਹਾਂ ਸਮੁੱਚਾ ਸਿੱਖ ਪੰਥ ਕਦੇ ਵੀ ਇੰਨ੍ਹਾਂ ਨੂੰ ਮੁਆਫ ਨਹੀ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕਿ ਭਰਤੀ ਕਮੇਟੀ ਨੂੰ ਵੀ ਨਹੀਂ ਮੰਨਿਆ । ਉਨ੍ਹਾਂ ਨੇ ਕਿਹਾ ਹੈਕਿ 7 ਮੈਂਬਰੀ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ। ਵਡਾਲਾ ਨੇ ਕਿਹਾ ਹੈ ਕਿ ਸਿੱਖ ਸੰਗਤ ਇੱਕਠੀ ਹੋ ਕੇ ਇੰਨ੍ਹਾਂ ਲੋਕਾਂ ਦਾ ਵਿਰੋਧ ਕਰੇ।ਉਨ੍ਹਾਂ ਨੇ ਕਿਹਾ ਹੈ ਕਿ ਸਿਧਾਂਤਾ ਉੱਤੇ ਪਹਿਲਾ ਦੇਣਾ ਜ਼ਰੂਰੀ ਹੈ।